Luke 7:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਜ਼ੁਰਗ ਆਗੂ ਯਿਸੂ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਹਨਾਂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਇਹ ਮਨੁੱਖ ਤੁਹਾਡੀ ਕਿਰਪਾ ਦੇ ਯੋਗ ਹੈ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਨੇ ਯਿਸ਼ੂ ਕੋਲ ਆ ਕੇ ਬੇਨਤੀ ਕੀਤੀ, “ਇਹ ਆਦਮੀ ਤੁਹਾਡੇ ਰਹਿਮ ਦਾ ਹੱਕਦਾਰ ਹੈ
Punjabi Bible 2016 - ਪਵਿੱਤਰ ਬਾਈਬਲ O.V.
ਸੋ ਜਾਂ ਓਹ ਯਿਸੂ ਦੇ ਕੋਲ ਅੱਪੜੇ ਉਨ੍ਹਾਂ ਨੇ ਉਸ ਦੀ ਵੱਡੀ ਮਿੰਨਤ ਕਰਕੇ ਆਖਿਆ ਭਈ ਉਹ ਇਸ ਲਾਇਕ ਹੈ ਜੋ ਤੂੰ ਉਹ ਦੇ ਲਈ ਇਹ ਕੰਮ ਕਰੇਂ
Punjabi ERV
ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਯਿਸੂ ਦੇ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਸ ਨੂੰ ਬੇਨਤੀ ਕਰ ਕੇ ਆਖਿਆ ਕਿ ਉਹ ਇਸ ਲਾਇਕ ਹੈ ਜੋ ਤੂੰ ਉਸ ਦੇ ਲਈ ਇਹ ਕੰਮ ਕਰੇਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں یِسُوع کول اَپڑ دیاں ای اوہدی بڑی مِنّت کر کے آکھیا پئی اوہ ایس لائق اے پئی تُوں اوہدے لئی ایہہ کمّ کریں۔
Punjabi Standard Bible (Punjabi Standard Bible) 2023
ਉਹ ਯਿਸੂ ਕੋਲ ਪਹੁੰਚੇ ਅਤੇ ਨਿਮਰਤਾ ਸਹਿਤ ਬੇਨਤੀ ਕਰਕੇ ਉਸ ਨੂੰ ਕਹਿਣ ਲੱਗੇ, “ਉਹ ਇਸ ਯੋਗ ਹੈ ਕਿ ਤੂੰ ਉਸ ਦੇ ਲਈ ਇਹ ਕਰੇਂ,