Luke 7:42 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਆਪਣਾ ਕਰਜਾ ਨਾ ਦੇ ਸੱਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋੜ ਨਹੀਂ। ਹੁਣ ਦੋਹਾਂ ਵਿੱਚੋਂ ਕਿਹੜਾ ਬੰਦਾ ਸਾਹੂਕਾਰ ਨੂੰ ਵੱਧ ਪਿਆਰ ਕਰੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹਨਾਂ ਦੋਨਾਂ ਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਸ਼ਾਹੂਕਾਰ ਨੇ ਦੋਨਾਂ ਨੂੰ ਮਾਫ਼ ਕਰ ਦਿੱਤਾ । ਇਸ ਲਈ ਉਹਨਾਂ ਦੋਨਾਂ ਵਿੱਚੋਂ ਸ਼ਾਹੂਕਾਰ ਨੂੰ ਕੌਣ ਜ਼ਿਆਦਾ ਪਿਆਰ ਕਰੇਗਾ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਉਹ ਦੋਨੇ ਹੀ ਕਰਜ਼ਾ ਮੋੜਨ ਵਿੱਚ ਅਸਮਰਥ ਸਨ, ਇਸ ਲਈ ਸ਼ਾਹੂਕਾਰ ਦੇ ਕਰਜ਼ ਨੂੰ ਮਾਫ਼ ਕਰ ਦਿੱਤਾ। ਮੈਨੂੰ ਦੱਸੋ, ਦੋਹਾਂ ਵਿੱਚੋਂ ਕੌਣ ਉਸ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ?”
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਉਨ੍ਹਾਂ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਾਂ ਉਹ ਨੇ ਦੋਹਾਂ ਨੂੰ ਬਖ਼ਸ਼ ਦਿੱਤਾ ਸੋ ਉਨ੍ਹਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ?
Punjabi ERV
ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸਲਈ ਉਹ ਆਪਣਾ ਕਰਜਾ ਨਾ ਦੇ ਸਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋਡ਼ ਨਹੀਂ। ਹੁਣ ਦੋਹਾਂ ਵਿੱਚੋਂ ਕਿਹਡ਼ਾ ਬੰਦਾ ਸਾਹੂਕਾਰ ਨੂੰ ਵਧ ਪਿਆਰ ਕਰੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਉਨ੍ਹਾਂ ਦੇ ਕੋਲ ਵਾਪਸ ਕਰਨ ਲਈ ਕੁਝ ਨਾ ਸੀ ਤਾਂ ਉਸ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ। ਮੈਨੂੰ ਦੱਸ ਉਨ੍ਹਾਂ ਵਿੱਚੋਂ ਉਸ ਨਾਲ ਜ਼ਿਆਦਾ ਪਿਆਰ ਕੌਣ ਕਰੇਗਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد اوہناں دے ہتّھ پلّے دین نُوں کُجھ نا رہیا اوس دوہاں نُوں بخش چھڈیا۔ ہُن اوہناں وِچوں کیہڑا اوہنوں وَدّھ پیار کرے گا؟
Punjabi Standard Bible (Punjabi Standard Bible) 2023
ਜਦੋਂ ਉਨ੍ਹਾਂ ਕੋਲ ਦੇਣ ਲਈ ਕੁਝ ਨਾ ਸੀ ਤਾਂ ਉਸ ਨੇ ਦੋਹਾਂ ਨੂੰ ਮਾਫ਼ ਕਰ ਦਿੱਤਾ। ਸੋ ਉਨ੍ਹਾਂ ਵਿੱਚੋਂ ਕਿਹੜਾ ਉਸ ਨੂੰ ਵੱਧ ਪਿਆਰ ਕਰੇਗਾ?”