Luke 8:1 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਤੋਂ ਬਾਦ ਯਿਸੂ ਸ਼ਹਿਰ-ਸ਼ਹਿਰ ਅਤੇ ਨਗਰ-ਨਗਰ ਵਿੱਚ ਪਰਮੇਸ਼ੁਰ ਦੇ ਰਾਜ ਬਾਰੇ ਖੁਸ਼ਖਬਰੀ ਫ਼ੈਲਾਉਂਦਾ ਹੋਇਆ ਯਾਤਰਾ ਕਰਦਾ ਰਿਹਾ ਅਤੇ ਬਾਰ੍ਹਾਂ ਰਸੂਲ ਵੀ ਉਸ ਦੇ ਨਾਲ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦੇ ਬਾਅਦ ਯਿਸੂ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਜਾ ਕੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਲੋਕਾਂ ਨੂੰ ਸੁਣਾਉਂਦੇ ਸਨ । ਉਹਨਾਂ ਦੇ ਨਾਲ ਬਾਰ੍ਹਾਂ ਚੇਲੇ ਸਨ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੋਂ ਥੋੜ੍ਹੀ ਦੇਰ ਬਾਅਦ ਯਿਸ਼ੂ ਪਰਮੇਸ਼ਵਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵੱਖ-ਵੱਖ ਨਗਰਾਂ ਅਤੇ ਪਿੰਡਾਂ ਵਿੱਚ ਜਾਣ ਲੱਗੇ। ਬਾਰ੍ਹਾਂ ਚੇਲੇ ਉਹਨਾਂ ਦੇ ਨਾਲ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਇਹ ਦੇ ਥੋੜੇ ਚਿਰ ਪਿੱਛੋਂ ਐਉਂ ਹੋਇਆ ਕਿ ਉਹ ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ ਅਤੇ ਓਹ ਬਾਰਾਂ ਉਸ ਦੇ ਨਾਲ ਸਨ
Punjabi ERV
ਇਸਤੋਂ ਬਾਦ ਯਿਸੂ ਸ਼ਹਿਰ-ਸ਼ਹਿਰ ਅਤੇ ਨਗਰ-ਨਗਰ ਵਿੱਚ ਪਰਮੇਸ਼ੁਰ ਦੇ ਰਾਜ ਬਾਰੇ ਖੁਸ਼-ਖਬਰੀ ਫ਼ੈਲਾਉਂਦਾ ਹੋਇਆ ਯਾਤਰਾ ਕਰਦਾ ਰਿਹਾ ਅਤੇ ਬਾਰ੍ਹਾਂ ਰਸੂਲ ਵੀ ਉਸਦੇ ਨਾਲ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੁਝ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨਾਲ ਨਗਰਾਂ ਅਤੇ ਪਿੰਡਾਂ ਵਿੱਚ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਉਂਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہدے تھوڑے چِر پِچّھوں ایویں ہویا۔ پئی اوہ منادی کر دا تے خُدا دی بادشاہی دی خُوش خبری سُناندا ہویا شہروں شہر تے پِنڈوں پِنڈ پِھرن لگّا تے اوہ باراں اوہدے نال سن۔
Punjabi Standard Bible (Punjabi Standard Bible) 2023
ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਘੁੰਮ ਕੇ ਪ੍ਰਚਾਰ ਕਰਦਾ ਅਤੇ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਉਂਦਾ ਰਿਹਾ। ਬਾਰਾਂ ਚੇਲੇ ਵੀ ਉਸ ਦੇ ਨਾਲ ਸਨ