Luke 8:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਅਤੇ ਜਿਹੜੇ ਬੀਜ ਕੰਡਿਆਂ ਵਿੱਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸ ਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁੱਖ ਚੈਨ ਉਨ੍ਹਾਂ ਨੂੰ ਵੱਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਦਿੰਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਨ ਪਰ ਅੱਗੇ ਜਾ ਕੇ ਇਸ ਸੰਸਾਰ ਦੀਆਂ ਚਿੰਤਾਵਾਂ, ਭੋਗ ਵਿਲਾਸ ਅਤੇ ਸੰਸਾਰਕ ਮੋਹ ਪਰਮੇਸ਼ਰ ਦੇ ਵਚਨ ਦਾ ਅਸਰ ਸਮਾਪਤ ਕਰ ਦਿੰਦੇ ਹਨ । ਇਹੋ ਜਿਹੇ ਲੋਕ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ ਜਿਹਨਾਂ ਦਾ ਫਲ ਪੱਕਦਾ ਨਹੀਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਬੀਜ ਜਿਹੜਾ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਉਹ ਲੋਕ ਹਨ, ਜੋ ਬਚਨ ਸੁਣਦੇ ਹਨ ਪਰ ਸੰਸਾਰ ਦੀਆਂ ਚਿੰਤਾਵਾਂ, ਧਨ-ਦੌਲਤ ਅਤੇ ਖ਼ੁਸ਼ੀਆਂ ਬਚਨ ਨੂੰ ਦੱਬ ਲੈਦੀਆਂ ਹਨ ਅਤੇ ਉਹਨਾਂ ਦਾ ਫਲ ਕਦੇ ਨਹੀਂ ਪੱਕਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੋ ਕੰਡਿਆਲਿਆਂ ਵਿੱਚ ਕਿਰਿਆ ਸੋ ਓਹ ਹਨ ਜਿਨ੍ਹਾਂ ਸੁਣਿਆ ਅਤੇ ਜਾ ਕੇ ਜੀਉਣ ਦੀਆਂ ਚਿੰਤਾਂ ਅਰ ਮਾਯਾ ਅਤੇ ਭੋਗ ਬਿਲਾਸ ਨਾਲ ਦਬਾਏ ਜਾਂਦੇ ਅਤੇ ਪੱਕੇ ਫਲ ਨਹੀਂ ਦਿੰਦੇ ਹਨ
Punjabi ERV
ਅਤੇ ਜਿਹਡ਼ੇ ਬੀਜ ਕੰਡਿਆਂ ਵਿਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁਖ ਚੈਨ ਉਨ੍ਹਾਂ ਨੂੰ ਵਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਪਾਉਂਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਸਨ, ਸੋ ਉਹ ਹਨ ਜਿਨ੍ਹਾਂ ਬਚਨ ਸੁਣਿਆ ਅਤੇ ਆਪਣੇ ਜੀਵਨ ਦੀਆਂ ਚਿੰਤਾਵਾਂ, ਧਨ ਦਾ ਲੋਭ ਅਤੇ ਭੋਗ ਬਿਲਾਸ ਵਿੱਚ ਪੈ ਕੇ ਸੁਣੇ ਹੋਏ ਬਚਨ ਅਨੁਸਾਰ ਫਲਦਾਇਕ ਨਹੀਂ ਹੁੰਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیہڑا ملہیاں وِچ کِریا سو اوہ نیں جِنہاں سُن لیا تے راہ ٹُر دیاں ٹُردیاں زِندگی دی فِکر تے دَولت تے مَوجاں وِچ پَھس جاندے نیں۔ تے اوہناں دا پَھل پکدا نئیں۔
Punjabi Standard Bible (Punjabi Standard Bible) 2023
ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਇਹ ਉਹ ਹਨ ਜਿਨ੍ਹਾਂ ਸੁਣਿਆ, ਪਰ ਅੱਗੇ ਜਾ ਕੇ ਚਿੰਤਾਵਾਂ, ਧਨ-ਦੌਲਤ ਅਤੇ ਜੀਵਨ ਦੇ ਭੋਗ-ਵਿਲਾਸਾਂ ਨਾਲ ਦੱਬੇ ਜਾਂਦੇ ਹਨ ਅਤੇ ਉਨ੍ਹਾਂ ਦਾ ਫਲ ਸਿੱਧਤਾ ਤੱਕ ਨਹੀਂ ਪਹੁੰਚਦਾ।