Luke 8:15 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਉਹ ਬੀਜ ਜਿਹੜੇ ਉਪਜਾਊ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਚੰਗੇ ਅਤੇ ਨਿਸ਼ਕਪਟ ਦਿਲਾਂ ਨਾਲ ਉਪਦੇਸ਼ ਨੂੰ ਸੁਣਦੇ ਹਨ ਅਤੇ ਉਪਦੇਸ਼ ਅਨੁਸਾਰ ਜਿਉਂਦੇ ਹਨ ਫ਼ਿਰ ਉਹ ਧੀਰਜ ਨਾਲ ਚੰਗੇ ਫ਼ਲ ਦਿੰਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿਹੜੇ ਬੀਜ ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਇਹ ਉਹਨਾਂ ਲੋਕਾਂ ਵਰਗੇ ਹਨ ਜੋ ਵਚਨ ਸੁਣ ਕੇ ਉਸ ਨੂੰ ਚੰਗੀ ਤਰ੍ਹਾਂ ਸਵੀਕਾਰ ਕਰਦੇ ਅਤੇ ਧੀਰਜ ਨਾਲ ਬਹੁਤ ਫਲ ਪੈਦਾ ਕਰਦੇ ਹਨ । ”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਬੀਜ ਜੋ ਚੰਗੀ ਧਰਤੀ ਉੱਤੇ ਡਿੱਗਿਆ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ, ਜੋ ਚੰਗੇ ਅਤੇ ਨੇਕ ਦਿਲ ਨਾਲ ਬਚਨ ਨੂੰ ਸੁਣਦੇ ਹਨ ਅਤੇ ਉਸ ਵਿੱਚ ਬਣੇ ਰਹਿੰਦੇ ਹਨ ਅਤੇ ਲਗਾਤਾਰ ਫਲ ਲੈ ਕੇ ਆਉਂਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੋ ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।।
Punjabi ERV
ਅਤੇ ਉਹ ਬੀਜ ਜਿਹਡ਼ੇ ਉਪਜਾਊ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਚੰਗੇ ਅਤੇ ਨਿਸ਼ਕਪਟ ਦਿਲਾਂ ਨਾਲ ਉਪਦੇਸ਼ ਨੂੰ ਸੁਣਦੇ ਹਨ ਅਤੇ ਉਪਦੇਸ਼ ਅਨੁਸਾਰ ਜਿਉਂਦੇ ਹਨ ਫ਼ਿਰ ਉਹ ਧੀਰਜ ਨਾਲ ਚੰਗੇ ਫ਼ਲ ਦਿੰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗਿਆ ਸੋ ਉਹ ਹਨ ਜਿਹੜੇ ਬਚਨ ਨੂੰ ਸੁਣ ਕੇ ਚੰਗੇ ਅਤੇ ਖਰੇ ਦਿਲ ਵਿੱਚ ਸਾਂਭ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر چنگی زمین والے اوہ نیں جیہڑے چنگے تے کھرے دِل نال جد سُن لَیندے نیں تے کلام نُوں سانبھی رکھ دے۔ تے صبر نال پَھل لاؤندے نیں۔
Punjabi Standard Bible (Punjabi Standard Bible) 2023
ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗੇ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਚੰਗੇ ਅਤੇ ਸ਼ੁੱਧ ਮਨ ਨਾਲ ਫੜੀ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।