Luke 8:2 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਕੁਝ ਔਰਤਾਂ ਵੀ ਉਸ ਦੇ ਨਾਲ ਸਨ ਜਿਨ੍ਹਾਂ ਨੂੰ ਉਸ ਨੇ ਉਨ੍ਹਾਂ ਦੇ ਰੋਗਾਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਸੀ। ਉੱਥੇ ਉਨ੍ਹਾਂ ਵਿੱਚਕਾਰ ਮਰਿਯਮ ਮਗਦਲੀਨੀ ਨਾਂ ਦੀ ਔਰਤ ਵੀ ਸੀ। ਉਸ ਨੂੰ ਸੱਤ ਭੂਤ ਚਿੰਬੜੇ ਹੋਏ ਸਨ। ਯਿਸੂ ਨੇ ਉਨ੍ਹਾਂ ਭੂਤਾਂ ਨੂੰ ਉਸ ਵਿੱਚੋਂ ਕੱਢਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ ਜਿਹਨਾਂ ਵਿੱਚੋਂ ਯਿਸੂ ਨੇ ਅਸ਼ੁੱਧ ਆਤਮਾਵਾਂ ਕੱਢੀਆਂ ਸਨ ਅਤੇ ਬਿਮਾਰੀਆਂ ਤੋਂ ਚੰਗਾ ਕੀਤਾ ਸੀ । ਉਹਨਾਂ ਔਰਤਾਂ ਦੇ ਨਾਂ ਇਹ ਸਨ: ਮਰੀਅਮ (ਜਿਸ ਨੂੰ ਮਗਦਲੀਨੀ ਕਹਿੰਦੇ ਸਨ, ਉਸ ਵਿੱਚੋਂ ਯਿਸੂ ਨੇ ਸੱਤ ਅਸ਼ੁੱਧ ਆਤਮਾਵਾਂ ਕੱਢੀਆਂ ਸਨ),
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ, ਜਿਹੜੀਆਂ ਦੁਸ਼ਟ ਆਤਮਾ ਅਤੇ ਬਿਮਾਰੀਆਂ ਤੋਂ ਚੰਗੀਆਂ ਹੋ ਚੁੱਕੀਆਂ ਸਨ: ਮਰਿਯਮ (ਜਿਸ ਨੂੰ ਮਗਦਲਾ ਵਾਸੀ ਕਿਹਾ ਜਾਂਦਾ ਸੀ) ਜਿਸ ਵਿੱਚੋਂ ਸੱਤ ਦੁਸ਼ਟ ਆਤਮਾ ਬਾਹਰ ਕੱਢੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਕਈ ਤੀਵੀਆਂ ਵੀ ਜਿਹੜੀਆਂ ਬਦ ਰੂਹਾਂ ਅਤੇ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਹ ਦੇ ਵਿੱਚੋਂ ਸੱਤ ਭੂਤ ਨਿੱਕਲੇ ਸਨ
Punjabi ERV
ਕੁਝ ਔਰਤਾਂ ਵੀ ਉਸਦੇ ਨਾਲ ਸਨ ਜਿਨ੍ਹਾਂ ਨੂੰ ਉਸਨੇ ਉਨ੍ਹਾਂ ਦੇ ਰੋਗਾਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਸੀ। ਉਥੇ ਉਨ੍ਹਾਂ ਵਿਚਕਾਰ ਮਰਿਯਮ ਮਗਦਲੀਨੀ ਨਾਂ ਦੀ ਔਰਤ ਵੀ ਸੀ। ਉਸਨੂੰ ਸੱਤ ਭੂਤ ਚਿੰਬਡ਼ੇ ਹੋਏ ਸਨ। ਯਿਸੂ ਨੇ ਉਨ੍ਹਾਂ ਭੂਤਾਂ ਨੂੰ ਉਸ ਵਿੱਚੋਂ ਕਢਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕਈ ਔਰਤਾਂ ਵੀ ਜਿਹੜੀਆਂ ਦੁਸ਼ਟ ਆਤਮਾਵਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਅਰਥਾਤ ਮਰਿਯਮ ਜਿਸ ਨੂੰ ਮਗਦਲੀਨੀ ਆਖਦੇ ਸਨ। ਜਿਸ ਦੇ ਵਿੱਚੋਂ ਸੱਤ ਭੂਤਾਂ ਨਿੱਕਲੀਆਂ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کئی زنانِیاں جیہڑیاں بُریاں رُوحاں تے ماندگِیاں توں چَنگیاں کِیتیاں گِئیاں سن جیویں کہ مریم جیہڑی مگدلِینی اکھواؤندی سی۔ جِہدے وِچوں سَتّ بدرُوحاں نِکل گِئیاں سن۔
Punjabi Standard Bible (Punjabi Standard Bible) 2023
ਅਤੇ ਕੁਝ ਔਰਤਾਂ ਵੀ ਸਨ ਜਿਹੜੀਆਂ ਦੁਸ਼ਟ ਆਤਮਾਵਾਂ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਸ ਵਿੱਚੋਂ ਸੱਤ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ