Luke 8:23 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋ ਉਹ ਬੇੜੀ ਚੱਲਾ ਰਹੇ ਸਨ ਯਿਸੂ ਸੌਂ ਗਿਆ। ਉੱਥੇ ਬੜਾ ਤੇਜ ਤੂਫ਼ਾਨ ਆਇਆ ਅਤੇ ਪਾਣੀ ਬੇੜੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਕਿਸ਼ਤੀ ਵਿੱਚ ਜਾ ਰਹੇ ਸਨ, ਤਾਂ ਯਿਸੂ ਸੌਂ ਗਏ । ਅਚਾਨਕ ਤੇਜ਼ ਹਨੇਰੀ ਚੱਲ ਪਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ । ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਹ ਕਿਸ਼ਤੀ ਤੇ ਜਾ ਰਹੇ ਸਨ ਤਾਂ ਯਿਸ਼ੂ ਸੌ ਗਏ। ਉਸੇ ਵੇਲੇ ਝੀਲ ਵਿੱਚ ਇੱਕ ਤੂਫਾਨ ਆਇਆ, ਇੱਥੋ ਤੱਕ ਕਿ ਕਿਸ਼ਤੀ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਾਂ ਬੇੜੀ ਚੱਲੀ ਜਾਂਦੀ ਸੀ ਤਾਂ ਉਹ ਸੌਂ ਗਿਆ ਅਤੇ ਝੀਲ ਵਿੱਚ ਅਨ੍ਹੇਰੀ ਆਈ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ ਅਰ ਓਹ ਖਤਰੇ ਵਿੱਚ ਸਨ
Punjabi ERV
ਜਦੋ ਉਹ ਬੇਡ਼ੀ ਚਲਾ ਰਹੇ ਸਨ ਯਿਸੂ ਸੌਂ ਗਿਆ। ਉਥੇ ਬਡ਼ਾ ਤੇਜ ਤੂਫ਼ਾਨ ਆਇਆ ਅਤੇ ਪਾਣੀ ਬੇਡ਼ੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਦ ਉਹ ਬੇੜੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਿਆ ਅਤੇ ਝੀਲ ਵਿੱਚ ਤੂਫ਼ਾਨ ਆਇਆ ਅਤੇ ਬੇੜੀ ਪਾਣੀ ਨਾਲ ਭਰਦੀ ਜਾਂਦੀ ਸੀ। ਇਸ ਲਈ ਉਹ ਖ਼ਤਰੇ ਵਿੱਚ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد بیڑی لگی جاندی سی اوہ سَوں گیا۔ تے جِھیل وِچ وڈّی ہنیری آئی تے بیڑی پانی نال بھر جان لگّی۔ تے اوہ خطرے وِچ پئے۔
Punjabi Standard Bible (Punjabi Standard Bible) 2023
ਜਦੋਂ ਕਿਸ਼ਤੀ ਚੱਲ ਰਹੀ ਸੀ ਤਾਂ ਯਿਸੂ ਸੌਂ ਗਿਆ। ਤਦ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ ਅਤੇ ਉਹ ਖ਼ਤਰੇ ਵਿੱਚ ਸਨ।