Luke 8:25 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿੱਥੇ ਹੈ ਤੁਹਾਡਾ ਵਿਸ਼ਵਾਸ?” ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦਿੰਦਾ ਹੈ ਤੇ ਉਹ ਉਸ ਨੂੰ ਮੰਨਦੇ ਹਨ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਪਰ ਉਹ ਬਹੁਤ ਡਰੇ ਹੋਏ ਸਨ । ਉਹ ਹੈਰਾਨ ਵੀ ਸਨ ਅਤੇ ਇੱਕ ਦੂਜੇ ਤੋਂ ਪੁੱਛਣ ਲੱਗੇ, “ਇਹ ਕੌਣ ਹਨ? ਇਹ ਤਾਂ ਹਨੇਰੀ ਅਤੇ ਪਾਣੀ ਨੂੰ ਹੁਕਮ ਦਿੰਦੇ ਹਨ ਅਤੇ ਉਹ ਵੀ ਇਹਨਾਂ ਦਾ ਹੁਕਮ ਮੰਨਦੇ ਹਨ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਿਸ਼ੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ। “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਚੇਲੇ ਡਰ ਕੇ ਅਤੇ ਹੈਰਾਨ ਹੋ ਕੇ, ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹੈ, ਇਸ ਨੇ ਤੂਫਾਨ ਅਤੇ ਪਾਣੀ ਨੂੰ ਹੁਕਮ ਦਿੱਤਾ ਅਤੇ ਉਹ ਵੀ ਉਸ ਦੇ ਹੁਕਮ ਨੂੰ ਮੰਨਦੇ ਹਨ!”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੀ ਨਿਹਚਾ ਕਿੱਥੇ? ਅਤੇ ਓਹ ਡਰ ਗਏ ਅਰ ਹੈਰਾਨ ਹੋ ਕੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੌਣ ਹੈ ਜੋ ਪੌਣ ਅਤੇ ਪਾਣੀ ਉੱਤੇ ਭੀ ਹੁਕਮ ਕਰਦਾ ਹੈ ਅਰ ਓਹ ਉਸ ਦੀ ਮੰਨ ਲੈਂਦੇ ਹਨ? ।।
Punjabi ERV
ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਥੇ ਹੈ ਤੁਹਾਡਾ ਵਿਸ਼ਵਾਸ?” ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦੇ ਸਕਦਾ ਹੈ ਤੇ ਉਹ ਉਸਨੂੰ ਮੰਨਦੇ ਹਨ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਹਾਡਾ ਵਿਸ਼ਵਾਸ ਕਿੱਥੇ ਹੈ? ਅਤੇ ਉਹ ਡਰ ਗਏ ਅਤੇ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, ਇਹ ਕੌਣ ਹੈ ਕਿ ਤੂਫ਼ਾਨ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਗੱਲ ਮੰਨਦੇ ਹਨ?।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس اوہناں نُوں آکھیا تُہاڈا اِیمان کِتّھے اے۔ اوہ ڈر گئے تے حَیران ہو کے آپو وِچ آکھن لگّے۔ ایہہ کون اے۔ جیہڑا وَا تے پانی اُتّے وی حُکم کر دا اے۔ تے اوہ اوہدی مَن دے نیں؟
Punjabi Standard Bible (Punjabi Standard Bible) 2023
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਤਦ ਉਹ ਡਰ ਗਏ ਅਤੇ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੇ ਹਨ?”