Luke 8:29 — Compare Translations
7 translations compared side by side
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਇਸ ਆਦਮੀ ਵਿੱਚੋਂ ਨਿਕਲ ਜਾਵੇ ਕਿਉਂਕਿ ਉਹ ਬਾਰ ਬਾਰ ਉਸ ਵਿੱਚ ਆ ਜਾਂਦੀ ਸੀ । ਲੋਕ ਉਸ ਦੇ ਹੱਥਾਂ ਪੈਰਾਂ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਦਿੰਦੇ ਸਨ । ਉਸ ਦਾ ਪਹਿਰਾ ਰੱਖਦੇ ਸਨ । ਪਰ ਉਹ ਆਦਮੀ ਬੰਧਨ ਤੋੜ ਦਿੰਦਾ ਸੀ ਅਤੇ ਅਸ਼ੁੱਧ ਆਤਮਾ ਉਸ ਨੂੰ ਸੁੰਨਸਾਨ ਥਾਵਾਂ ਵਿੱਚ ਲੈ ਜਾਂਦੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਯਿਸ਼ੂ ਨੇ ਅਸ਼ੁੱਧ ਆਤਮਾ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਆਦਮੀ ਨੂੰ ਛੱਡ ਦੇਵੇ। ਵਾਰ-ਵਾਰ ਦੁਸ਼ਟ ਆਤਮਾ ਉਸ ਆਦਮੀ ਉੱਤੇ ਕਾਬੂ ਪਾਉਂਦਾ ਸੀ ਅਤੇ ਲੋਕਾਂ ਨੇ ਉਸ ਤੇ ਪਹਿਰਾ ਰੱਖਿਆ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਿਆ, ਫਿਰ ਵੀ ਉਹ ਦੁਸ਼ਟ ਆਤਮਾ ਸੰਗਲਾਂ ਨੂੰ ਤੋੜ ਕੇ ਉਸ ਨੂੰ ਸੁੰਨਸਾਨ ਥਾਂ ਤੇ ਲੈ ਜਾਂਦਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਉਹ ਉਸ ਭਿਸ਼੍ਰਟ ਆਤਮਾ ਨੂੰ ਹੁਕਮ ਕਰ ਰਿਹਾ ਸੀ ਕਿ ਇਸ ਮਨੁੱਖ ਵਿੱਚੋਂ ਨਿੱਕਲ ਜਾਹ ਇਸ ਲਈ ਜੋ ਉਹ ਬਹੁਤ ਵਾਰੀ ਉਹ ਨੂੰ ਖਿੱਚ ਕਰਦਾ ਸੀ ਅਤੇ ਉਹ ਸੰਗਲਾਂ ਅਤੇ ਬੇੜੀਆਂ ਨਾਲ ਜਕੜਿਆ ਹੋਇਆ ਪਹਿਰੇ ਵਿੱਚ ਰਹਿੰਦਾ ਸੀ ਪਰ ਉਹ ਬੰਧਨਾਂ ਨੂੰ ਤੋਂੜ ਸੁੱਟਦਾ ਅਤੇ ਭੂਤ ਉਹ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਉਹ ਅਸ਼ੁੱਧ ਆਤਮਾ ਨੂੰ ਉਸ ਆਦਮੀ ਵਿੱਚੋਂ ਨਿੱਕਲਣ ਦਾ ਹੁਕਮ ਦੇ ਰਿਹਾ ਸੀ, ਇਸ ਲਈ ਜੋ ਦੁਸ਼ਟ-ਆਤਮਾ ਬਾਰ-ਬਾਰ ਉਸ ਵਿੱਚ ਆਉਂਦਾ ਸੀ। ਬਹੁਤ ਵਾਰ ਲੋਕ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਜਕੜ ਕੇ ਪਹਿਰੇ ਵਿੱਚ ਰੱਖਦੇ ਸਨ ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ। ਦੁਸ਼ਟ-ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہنے پلِیت رُوح نُوں حُکم دِتّا سی پئی ایس بندے وِچوں نِکل جا۔ کیوں جو اوس بڑی واری اوہنوں پھڑیا سی تے اوہ سنگلاں تے بیڑیاں نال جکڑیا ہویا پہرے وِچ رہندا سی پر سنگلاں نُوں توڑ دا سی۔ تے اوہ بدرُوح اوہنوں بیاباناں وِچ بھجائی پِھردی سی۔
Punjabi Standard Bible (Punjabi Standard Bible) 2023
ਕਿਉਂਕਿ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਉਸ ਮਨੁੱਖ ਵਿੱਚੋਂ ਬਾਹਰ ਨਿੱਕਲਣ ਦਾ ਹੁਕਮ ਦਿੱਤਾ ਸੀ, ਇਸ ਲਈ ਕਿ ਬਹੁਤ ਵਾਰ ਭ੍ਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਜਕੜਿਆ ਸੀ। ਉਹ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਪਹਿਰੇ ਵਿੱਚ ਰੱਖਦੇ ਸਨ, ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦੀ ਸੀ।