Luke 8:42 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜੈਰੂਸ ਦੀ ਇੱਕਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ। ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸ ਨੂੰ ਧੱਕੇ ਦੇ ਰਹੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਉਸ ਦੀ ਇੱਕਲੌਤੀ ਧੀ ਜੋ ਲਗਭਗ ਬਾਰ੍ਹਾਂ ਸਾਲ ਦੀ ਸੀ ਉਹ ਮਰਨ ਵਾਲੀ ਸੀ । ਜਦੋਂ ਯਿਸੂ ਜੈਰੁਸ ਦੇ ਨਾਲ ਜਾ ਰਹੇ ਸਨ, ਭੀੜ ਉਹਨਾਂ ਨੂੰ ਚਾਰੇ ਪਾਸਿਓਂ ਦਬਾ ਰਹੀ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਉਸਦੀ ਇੱਕਲੌਤੀ ਧੀ, ਲਗਭਗ ਬਾਰਾਂ ਸਾਲਾਂ ਦੀ ਇੱਕ ਕੁੜੀ, ਮਰ ਰਹੀ ਸੀ। ਜਦੋਂ ਯਿਸ਼ੂ ਜਾ ਰਹੇ ਸੀ ਤਾਂ ਭੀੜ ਨੇ ਉਹਨਾਂ ਨੂੰ ਘੇਰ ਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਕਰਕੇ ਜੋ ਉਹ ਦੀ ਬਾਰਾਂ ਕੁ ਵਰਿਹਾਂ ਦੀ ਇਕਲੌਤੀ ਧੀ ਸੀ ਅਰ ਉਹ ਸੀ ਮਰਨਾਊ ਅਤੇ ਉਸ ਦੇ ਤੁਰਦਿਆਂ ਜਾਦਿਆਂ ਭੀੜ ਉਸ ਨੂੰ ਦਬਾਈ ਜਾਦੀਂ ਸੀ
Punjabi ERV
ਜੈਰੂਸ ਦੀ ਇਕੱਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ। ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸਨੂੰ ਧਕ੍ਕੇ ਦੇ ਰਹੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਸ ਦੀ ਬਾਰਾਂ ਸਾਲਾਂ ਦੀ ਇਕਲੌਤੀ ਧੀ ਮਰਨ ਵਾਲੀ ਸੀ ਅਤੇ ਜਦੋਂ ਉਹ ਜਾ ਰਿਹਾ ਸੀ ਭੀੜ ਉਸ ਨੂੰ ਦਬਾਈ ਜਾਂਦੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہدی باراں کُو ورھیاں دی اِکّو کُڑی سی تے اوہ مرن والی سی۔ جد جان لگّا تَد خلقت اوہدے اُتّے ڈِگّ ڈِگّ پَیندی سی۔
Punjabi Standard Bible (Punjabi Standard Bible) 2023
ਕਿਉਂਕਿ ਉਸ ਦੀ ਇਕਲੌਤੀ ਬੇਟੀ ਜੋ ਲਗਭਗ ਬਾਰਾਂ ਸਾਲਾਂ ਦੀ ਸੀ, ਮਰਨ ਵਾਲੀ ਸੀ। ਜਦੋਂ ਯਿਸੂ ਜਾ ਰਿਹਾ ਸੀ ਤਾਂ ਭੀੜ ਉਸ ਉੱਤੇ ਡਿੱਗਦੀ ਜਾਂਦੀ ਸੀ।