Luke 8:43 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉੱਥੇ ਇੱਕ ਔਰਤ ਆਈ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਖੂਨ ਆ ਰਿਹਾ ਸੀ। ਉਹ ਆਪਣਾ ਸਾਰਾ ਧਨ ਆਪਣੇ ਇਲਾਜ ਲਈ ਵੈਦਾਂ ਉੱਪਰ ਖਰਚ ਚੁੱਕੀ ਸੀ, ਪਰ ਕੋਈ ਵੀ ਵੈਦ ਉਸ ਨੂੰ ਰਾਜੀ ਨਾ ਕਰ ਸੱਕਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭੀੜ ਵਿੱਚ ਇੱਕ ਔਰਤ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ‘ਰਤਵਾਹਣ’ ਦਾ ਰੋਗ ਸੀ । ਉਸ ਨੇ ਇਸ ਦਾ ਬਹੁਤ ਇਲਾਜ ਕਰਵਾਇਆ ਅਤੇ ਆਪਣਾ ਸਭ ਕੁਝ ਇਲਾਜ ਉੱਤੇ ਖ਼ਰਚ ਕਰ ਦਿੱਤਾ ਸੀ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਵਿੱਚ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। ਉਸ ਨੇ ਆਪਣੀ ਜੀਵਨ ਦੀ ਸਾਰੀ ਕਮਾਈ ਡਾਕਟਰਾਂ ਤੇ ਖਰਚ ਕਰ ਦਿੱਤੀ ਪਰ ਕੋਈ ਵੀ ਉਸ ਦਾ ਇਲਾਜ਼ ਨਾ ਕਰ ਸਕਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਇੱਕ ਜਨਾਨੀ ਨੇ ਜਿਹ ਦੇ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਅਤੇ ਉਹ ਆਪਣੀ ਸਾਰੀ ਪੂੰਜੀ ਹਕੀਮਾਂ ਨੂੰ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸੱਕੀ
Punjabi ERV
ਉਥੇ ਇੱਕ ਔਰਤ ਆਈ ਜਿਸਨੂੰ ਬਾਰ੍ਹਾਂ ਸਾਲਾਂ ਤੋਂ ਖੂਨ ਆ ਰਿਹਾ ਸੀ। ਉਹ ਆਪਣਾ ਸਾਰਾ ਧਨ ਆਪਣੇ ਇਲਾਜ ਲਈ ਵੈਦਾਂ ਉੱਪਰ ਖਰਚ ਚੁੱਕੀ ਸੀ, ਪਰ ਕੋਈ ਵੀ ਵੈਦ ਉਸਨੂੰ ਰਾਜੀ ਨਾ ਕਰ ਸਕਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਅਤੇ ਉਹ ਆਪਣੀ ਸਾਰੀ ਕਮਾਈ ਹਕੀਮਾਂ ਨੂੰ ਦੇ ਚੁੱਕੀ ਸੀ ਪਰ ਕੋਈ ਵੀ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِک زنانی جِہنُوں باراں ورھیاں توں لہو آؤندا سی تے جِس اپنی ساری پُونجی حکیماں اُتّے خرچ کِیتی پر کِسے توں تگڑی نا ہو سکی۔
Punjabi Standard Bible (Punjabi Standard Bible) 2023
ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ। ਉਹ ਆਪਣੀ ਸਾਰੀ ਪੂੰਜੀ ਵੈਦਾਂ ਕੋਲ ਖਰਚ ਕਰ ਚੁੱਕੀ ਸੀ, ਪਰ ਕਿਸੇ ਤੋਂ ਚੰਗੀ ਨਾ ਹੋ ਸਕੀ।