Luke 8:5 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ, ਜਦੋਂ ਉਹ ਬੀਜ ਬੋਅ ਰਿਹਾ ਸੀ ਤਾਂ ਕੁਝ ਬੀਜ ਸੜਕ ਦੇ ਨਾਲ ਡਿੱਗ ਪਏ, ਉਸ ਉੱਪਰੋਂ ਦੀ ਲੋਕ ਲੰਘਦੇ ਰਹੇ, ਅਤੇ ਡਿੱਗੇ ਹੋਏ ਬੀਜ ਪੰਛੀ ਚੁਗ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ । ਜਦੋਂ ਉਹ ਛੱਟਾ ਦੇ ਰਿਹਾ ਸੀ, ਤਾਂ ਕੁਝ ਬੀਜ ਖੇਤ ਦੇ ਨਾਲ ਜਾਂਦੇ ਰਾਹ ਵਿੱਚ ਜਾ ਡਿੱਗੇ । ਉਸ ਬੀਜ ਦਾ ਕੁਝ ਹਿੱਸਾ ਰਾਹੀਆਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਕੁਝ ਅਕਾਸ਼ ਦੇ ਪੰਛੀਆਂ ਨੇ ਚੁਗ ਲਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ, ਉਹ ਪੈਰਾਂ ਹੇਠ ਮਿੱਧਿਆ ਗਿਆ, ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆਂ।
Punjabi Bible 2016 - ਪਵਿੱਤਰ ਬਾਈਬਲ O.V.
ਕਿ ਇੱਕ ਬੀਜਣ ਵਾਲਾ ਬੀ ਬੀਜਣ ਨੂੰ ਨਿੱਕਲਿਆ ਅਰ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਜਾ ਪਿਆ ਅਤੇ ਮਿੱਧਿਆ ਗਿਆ ਅਤੇ ਆਕਾਸ਼ ਦੇ ਪੰਛੀ ਉਹ ਨੂੰ ਚੁਗ ਗਏ
Punjabi ERV
“ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ, ਜਦੋਂ ਉਹ ਬੀਜ ਬੋਅ ਰਿਹਾ ਸੀ ਤਾਂ ਕੁਝ ਬੀਜ ਸਡ਼ਕ ਦੇ ਨਾਲ ਡਿੱਗ ਪਏ, ਉਸ ਉੱਪਰੋਂ ਦੀ ਲੋਕ ਲੰਘਦੇ ਰਹੇ, ਅਤੇ ਡਿੱਗੇ ਹੋਏ ਬੀਜ ਪੰਛੀ ਚੁਗ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿ ਇੱਕ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ ਅਤੇ ਬੀਜਦੇ ਹੋਏ ਕੁਝ ਬੀਜ ਸੜਕ ਦੇ ਕੰਢੇ ਜਾ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਸ ਨੂੰ ਚੁਗ ਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اِک بِیجن والا اپنا بی بِیجن نُوں نِکلیا تے بِیجدیاں بِیجدیاں کُجھ راہ دے کنڈھے کِریا تے پیراں ہیٹھاں مدھولیا گیا۔ تے وَا دے پنچھیاں اوہنوں چُگ لیا۔
Punjabi Standard Bible (Punjabi Standard Bible) 2023
“ਇੱਕ ਬੀਜਣ ਵਾਲਾ ਬੀਜ ਬੀਜਣ ਲਈ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਨ੍ਹਾਂ ਨੂੰ ਚੁਗ ਲਿਆ।