Luke 8:52 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਹੋਰ ਕਿਸੇ ਨੂੰ ਵੀ ਅੰਦਰ ਆਉਣ ਤੋਂ ਰੋਕ ਦਿੱਤਾ। ਸਭ ਰੋ ਰਹੇ ਸਨ ਅਤੇ ਮਾਤਮ ਮਨਾ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ। ਪਰ ਯਿਸੂ ਨੇ ਕਿਹਾ, “ਰੋਵੋ ਨਹੀਂ। ਉਹ ਮਰੀ ਨਹੀਂ ਉਹ ਸਿਰਫ਼ ਸੁੱਤੀ ਹੋਈ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਰੇ ਲੋਕ ਰੋ ਰਹੇ ਸਨ ਅਤੇ ਉਹ ਲੜਕੀ ਲਈ ਵੈਣ ਪਾ ਰਹੇ ਸਨ । ਯਿਸੂ ਨੇ ਉਹਨਾਂ ਨੂੰ ਕਿਹਾ, “ਰੋਵੋ ਨਹੀਂ, ਲੜਕੀ ਮਰੀ ਨਹੀਂ ਸਗੋਂ ਸੌਂ ਰਹੀ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉੱਥੇ ਮੌਜੂਦ ਹਰ ਕੋਈ ਉਸ ਕੁੜੀ ਲਈ ਰੋ ਰਿਹਾ ਸੀ ਅਤੇ ਸੋਗ ਕਰ ਰਿਹਾ ਸੀ। ਯਿਸ਼ੂ ਨੇ ਕਿਹਾ, “ਰੋਵੋ ਨਾ ਕੁੜੀ ਮਰੀ ਨਹੀਂ, ਉਹ ਸਿਰਫ ਸੌ ਰਹੀ ਹੈ!”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਸਭ ਲੋਕ ਉਸ ਕੁੜੀ ਨੂੰ ਰੋਂਦੇ ਪਿੱਟਦੇ ਸਨ ਪਰ ਉਸ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ
Punjabi ERV
ਉਸਨੇ ਹੋਰ ਕਿਸੇ ਨੂੰ ਵੀ ਅੰਦਰ ਆਉਣ ਤੋਂ ਰੋਕ ਦਿੱਤਾ। ਸਭ ਰੋ ਰਹੇ ਸਨ ਅਤੇ ਮਾਤਮ ਮਨਾ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁਡ਼ੀ ਮਰ ਚੁੱਕੀ ਸੀ। ਪਰ ਯਿਸੂ ਨੇ ਕਿਹਾ, “ਰੋਵੋ ਨਹੀਂ। ਉਹ ਮਰੀ ਨਹੀਂ ਉਹ ਸਿਰਫ਼ ਸੁਤ੍ਤੀ ਹੋਈ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਸਭ ਲੋਕ ਉਸ ਕੁੜੀ ਲਈ ਰੋਂਦੇ ਅਤੇ ਪਿੱਟਦੇ ਸਨ ਪਰ ਯਿਸੂ ਨੇ ਆਖਿਆ, ਨਾ ਰੋਵੋ ਕਿਉਂ ਜੋ ਉਹ ਮਰੀ ਨਹੀਂ ਪਰ ਸੁੱਤੀ ਪਈ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سارے اوہدے لئی روندے پِٹدے سن پر اوس آکھیا۔ نا روؤ۔ اوہ مر نئیں گئی بس سُتّی پئی اے۔
Punjabi Standard Bible (Punjabi Standard Bible) 2023
ਸਭ ਲੋਕ ਉਸ ਲੜਕੀ ਲਈ ਰੋ ਰਹੇ ਸਨ ਅਤੇ ਵਿਰਲਾਪ ਕਰ ਰਹੇ ਸਨ। ਪਰ ਉਸ ਨੇ ਕਿਹਾ, “ਨਾ ਰੋਵੋ, ਕਿਉਂਕਿ ਬੱਚੀ ਮਰੀ ਨਹੀਂ, ਸਗੋਂ ਸੌਂ ਰਹੀ ਹੈ।”