Luke 9:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਹ ਸਾਰੇ ਰਸੂਲ ਵਾਪਸ ਆਏ ਤਾਂ ਉਨ੍ਹਾਂ ਨੇ ਆਕੇ ਯਿਸੂ ਨੂੰ ਆਪਣੇ ਕੀਤੇ ਹੋਏ ਸਾਰੇ ਕੰਮਾਂ ਦੀ ਤਫ਼ਸੀਲ ਦੱਸੀ। ਤਾਂ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਆਪਣੇ-ਆਪ ਨਗਰ ਬੈਤਸੈਦਾ ਨੂੰ ਤੁਰ ਪਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਬਾਰ੍ਹਾਂ ਰਸੂਲਾਂ ਨੇ ਵਾਪਸ ਆ ਕੇ ਯਿਸੂ ਨੂੰ ਉਹ ਸਭ ਕੁਝ ਦੱਸਿਆ ਜੋ ਉਹਨਾਂ ਨੇ ਕੀਤਾ ਸੀ । ਯਿਸੂ ਉਹਨਾਂ ਨੂੰ ਆਪਣੇ ਨਾਲ ਅਲੱਗ ਲੈ ਕੇ ਬੈਤਸੈਦਾ ਸ਼ਹਿਰ ਨੂੰ ਚਲੇ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਰਸੂਲ ਆਪਣੇ ਸਫਰ ਤੋਂ ਵਾਪਸ ਆਏ ਤਾਂ ਉਹਨਾਂ ਨੇ ਯਿਸ਼ੂ ਨੂੰ ਉਹਨਾਂ ਕੰਮਾਂ ਬਾਰੇ ਦੱਸਿਆ ਜੋ ਉਹਨਾਂ ਨੇ ਕੀਤੇ ਸਨ। ਫਿਰ ਯਿਸ਼ੂ ਉਹਨਾਂ ਨੂੰ ਚੁੱਪ-ਚਾਪ ਬੈਥਸੈਦਾ ਨਾਮ ਦੇ ਇੱਕ ਨਗਰ ਵਿੱਚ ਲੈ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਰਸੂਲਾਂ ਨੇ ਮੁੜ ਆ ਕੇ ਜੋ ਕੁਝ ਕੀਤਾ ਸੀ ਸੋ ਉਹ ਨੂੰ ਦੱਸਿਆ ਅਰ ਉਹ ਉਨ੍ਹਾਂ ਨੂੰ ਨਾਲ ਲੈ ਕੇ ਅਲੱਗ ਬੈਤਸੈਦਾ ਨਾਉਂ ਦੇ ਇੱਕ ਨਗਰ ਵਿੱਚ ਗਿਆ
Punjabi ERV
ਜਦੋਂ ਉਹ ਸਾਰੇ ਰਸੂਲ ਵਾਪਸ ਆਏ ਤਾਂ ਉਨ੍ਹਾਂ ਨੇ ਆਕੇ ਯਿਸੂ ਨੂੰ ਆਪਣੇ ਕੀਤੇ ਹੋਏ ਸਾਰੇ ਕੰਮਾਂ ਦੀ ਤਫ਼ਸੀਲ ਦਸੀ। ਤਾਂ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਆਪਣੇ-ਆਪ ਨਗਰ ਬੈਤਸੈਦਾ ਨੂੰ ਤੁਰ ਪਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਰਸੂਲਾਂ ਨੇ ਵਾਪਸ ਆ ਕੇ ਜੋ ਕੁਝ ਉਨ੍ਹਾਂ ਕੀਤਾ ਸੀ ਸੋ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਬੇਤਸੈਦਾ ਨਗਰ ਵਿੱਚ ਅਲੱਗ ਲੈ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے رسُولاں مُڑ آ کے جو کُجھ کِیتا سی اوہنوں دسیا تے اوہ اوہناں نُوں اپنے نال لے کے وکھرا بَیت صَیدا ناں دے شہر وِچ گیا۔
Punjabi Standard Bible (Punjabi Standard Bible) 2023
ਫਿਰ ਰਸੂਲਾਂ ਨੇ ਜੋ ਕੁਝ ਕੀਤਾ ਸੀ ਵਾਪਸ ਆ ਕੇ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਲੈ ਕੇ ਚੁੱਪਚਾਪ ਬੈਤਸੈਦਾ ਨਾਮਕ ਨਗਰ ਨੂੰ ਚਲਾ ਗਿਆ।