Luke 9:29 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਮੂੰਹ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਉਸ ਦੇ ਵਸਤਰ ਚਿੱਟੇ ਚਮਕੀਲੇ ਹੋ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਯਿਸੂ ਪ੍ਰਾਰਥਨਾ ਕਰ ਰਹੇ ਸਨ, ਉਹਨਾਂ ਦੇ ਚਿਹਰੇ ਦਾ ਰੂਪ ਬਦਲ ਗਿਆ । ਉਹਨਾਂ ਦੇ ਕੱਪੜੇ ਚਿੱਟੇ ਅਤੇ ਚਮਕੀਲੇ ਹੋ ਗਏ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਯਿਸ਼ੂ ਪ੍ਰਾਰਥਨਾ ਕਰ ਰਹੇ ਸੀ ਤਾਂ ਉਹਨਾਂ ਦੇ ਮੂੰਹ ਦਾ ਰੂਪ ਬਦਲ ਗਿਆ ਅਤੇ ਉਹਨਾਂ ਦੇ ਕੱਪੜੇ ਚਿੱਟੇ ਹੋ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਉਹ ਦੇ ਪ੍ਰਾਰਥਨਾ ਕਰਦਿਆਂ ਉਹ ਦੇ ਮੂੰਹ ਦਾ ਰੂਪ ਹੋਰ ਹੀ ਹੋ ਗਿਆ ਅਤੇ ਉਹ ਦੀ ਪੁਸ਼ਾਕ ਚਿੱਟੀ ਅਤੇ ਚਮਕੀਲੀ ਹੋ ਗਈ
Punjabi ERV
ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸਦੇ ਮੂੰਹ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਉਸਦੇ ਵਸਤਰ ਚਿਟ੍ਟੇ ਚਮਕੀਲੇ ਹੋ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਸ ਦੇ ਪ੍ਰਾਰਥਨਾ ਕਰਦਿਆਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੀ ਪੁਸ਼ਾਕ ਚਿੱਟੀ ਅਤੇ ਚਮਕਣ ਲੱਗੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے دُعا منگ دیاں ای اوہدے چِہرے دا رُوپ بدل گیا۔ تے اوہدے کپڑے چِٹّے لِشکن والے ہوگئے۔
Punjabi Standard Bible (Punjabi Standard Bible) 2023
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਤੇ ਉਸ ਦਾ ਵਸਤਰ ਸਫ਼ੇਦ ਚਮਕੀਲਾ ਹੋ ਗਿਆ