Luke 9:32 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਸੁੱਤੇ ਹੋਏ ਸਨ। ਪਰ ਜਦੋਂ ਉਹ ਜਾਗੇ ਉਨ੍ਹਾਂ ਨੇ ਯਿਸੂ ਦੀ ਮਹਿਮਾ ਵੇਖੀ ਅਤੇ ਉਸ ਨਾਲ ਦੋ ਹੋਰ ਆਦਮੀਆਂ ਨੂੰ ਖੜ੍ਹੇ ਵੇਖਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ । ਜਦੋਂ ਉਹਨਾਂ ਦੀ ਨੀਂਦ ਖੁੱਲ੍ਹੀ ਤਾਂ ਉਹਨਾਂ ਨੇ ਯਿਸੂ ਦਾ ਤੇਜਸਵੀ ਰੂਪ ਅਤੇ ਦੋ ਆਦਮੀਆਂ ਨੂੰ ਯਿਸੂ ਨਾਲ ਦੇਖਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਤਰਸ ਅਤੇ ਉਸਦੇ ਸਾਥੀ ਗੂੜੀ ਨੀਂਦ ਵਿੱਚ ਸਨ ਪਰ ਜਦੋਂ ਉਹ ਪੂਰੀ ਤਰ੍ਹਾਂ ਉੱਠੇ, ਉਹਨਾਂ ਨੇ ਯਿਸ਼ੂ ਨੂੰ ਉਹਨਾਂ ਦੀ ਸਵਰਗੀ ਸ਼ਾਨ ਵਿੱਚ ਉਹਨਾਂ ਦੋ ਆਦਮੀਆਂ ਨਾਲ ਵੇਖਿਆ।
Punjabi Bible 2016 - ਪਵਿੱਤਰ ਬਾਈਬਲ O.V.
ਪਤਰਸ ਅਤੇ ਉਹ ਦੇ ਸਾਥੀ ਨੀਂਦਰ ਨਾਲ ਸੁਸਤ ਹੋਏ ਹੋਏ ਸਨ ਪਰ ਉਨ੍ਹਾਂ ਦੇ ਜਾਗਦਿਆਂ ਉਹ ਦੇ ਤੇਜ ਅਤੇ ਉਨ੍ਹਾਂ ਦੋਹਾਂ ਜਣਿਆਂ ਨੂੰ ਜਿਹੜੇ ਉਹ ਦੇ ਨਾਲ ਖੜੇ ਸਨ ਡਿੱਠਾ
Punjabi ERV
ਪਰ ਪਤਰਸ ਅਤੇ ਉਸਦੇ ਸਾਥੀ ਗਹਿਰੀ ਨੀਂਦ ਸੁਤ੍ਤੇ ਹੋਏ ਸਨ। ਪਰ ਜਦੋਂ ਉਹ ਜਾਗੇ ਉਨ੍ਹਾਂ ਨੇ ਯਿਸੂ ਦੀ ਮਹਿਮਾ ਵੇਖੀ ਅਤੇ ਉਸ ਨਾਲ ਦੋ ਹੋਰ ਆਦਮੀਆਂ ਨੂੰ ਖਢ਼ੇ ਵੇਖਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਤਰਸ ਅਤੇ ਉਸ ਦੇ ਸਾਥੀ ਨੀਂਦਰ ਨਾਲ ਭਰੇ ਹੋਏ ਸਨ ਅਤੇ ਜਦ ਉਹ ਜਾਗੇ ਤਾਂ ਉਸ ਦੇ ਤੇਜ ਨੂੰ ਅਤੇ ਉਨ੍ਹਾਂ ਦੋਨਾਂ ਜਣਿਆਂ ਨੂੰ ਜਿਹੜੇ ਉਸ ਦੇ ਨਾਲ ਖੜੇ ਸਨ, ਵੇਖਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر پطرس تے اوہدے سنگی نِیندر نال بھرے سن۔ جد چنگی طرح جاگ پئے تے اوہدے جلال تے اوہناں دوہاں جِنّیاں نُوں اوہدے نال کھلوتیاں ہویاں دیکھیا۔
Punjabi Standard Bible (Punjabi Standard Bible) 2023
ਪਤਰਸ ਅਤੇ ਉਸ ਦੇ ਸਾਥੀ ਬਹੁਤ ਜ਼ਿਆਦਾ ਨੀਂਦ ਵਿੱਚ ਸਨ, ਪਰ ਜਦੋਂ ਉਹ ਪੂਰੀ ਤਰ੍ਹਾਂ ਜਾਗ ਗਏ ਤਾਂ ਉਨ੍ਹਾਂ ਯਿਸੂ ਦਾ ਤੇਜ ਅਤੇ ਉਸ ਦੇ ਨਾਲ ਦੋ ਵਿਅਕਤੀਆਂ ਨੂੰ ਖੜ੍ਹੇ ਵੇਖਿਆ।