Luke 9:33 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਮੂਸਾ ਅਤੇ ਏਲੀਯਾਹ ਵਾਪਸ ਜਾ ਰਹੇ ਸਨ ਤਾਂ ਪਤਰਸ ਨੇ ਕਿਹਾ, “ਸੁਆਮੀ, ਸਾਡੇ ਲਈ ਇੱਥੇ ਰਹਿਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਾਵਾਂਗੇ ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਵਾਸਤੇ।” ਪਰ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਆਖ ਰਿਹਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਆਦਮੀ ਯਿਸੂ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਅੱਗੇ ਬੇਨਤੀ ਕੀਤੀ, “ਮਾਲਕ, ਇਹ ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ: ਇੱਕ ਤੁਹਾਡੇ ਲਈ, ਇੱਕ ਮੂਸਾ ਲਈ, ਅਤੇ ਇੱਕ ਏਲੀਯਾਹ ਲਈ ।” (ਪਰ ਪਤਰਸ ਇਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ।)
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਹ ਆਦਮੀ ਯਿਸ਼ੂ ਕੋਲੋ ਜਾਣ ਲੱਗੇ, ਪਤਰਸ ਨੇ ਯਿਸ਼ੂ ਨੂੰ ਆਖਿਆ, “ਗੁਰੂ ਜੀ! ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ! ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।” ਉਸ ਨੇ ਖੁਦ ਉਹਨਾਂ ਗੱਲਾਂ ਦਾ ਅਰਥ ਨਾ ਜਾਣਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਐਉਂ ਹੋਇਆ ਕਿ ਜਾਂ ਓਹ ਉਸ ਤੋਂ ਜੁਦੇ ਹੋਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇਂ ਹੋਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏਂ, ਇੱਕ ਤੇਰੇ ਲਈ ਅਤੇ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਭਈ ਕੀ ਕਹਿੰਦਾ ਹੈ
Punjabi ERV
ਜਦੋਂ ਮੂਸਾ ਅਤੇ ਏਲੀਯਾਹ ਵਾਪਸ ਜਾ ਰਹੇ ਸਨ ਤਾਂ ਪਤਰਸ ਨੇ ਕਿਹਾ, “ਸੁਆਮੀ, ਸਾਡੇ ਲਈ ਇਥੇ ਰਹਿਣਾ ਚੰਗਾ ਹੈ। ਅਸੀਂ ਇਥੇ ਤਿੰਨ ਤੰਬੂ ਲਾਵਾਂਗੇ ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਵਾਸਤੇ।” ਪਰ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਆਖ ਰਿਹਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਹੋਇਆ ਕਿ ਜਦ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اجیہا ہویا پئی جد اوہ اوہدے توں وَکھ ہون لگّے۔ تَد پطرس یِسُوع نُوں آکھیا۔ اَے مالک ساڈا ایتھے رہنا چَنگا اے۔ سو اسی تِنّ ڈیرے بنائیے اِک تیرے لئی۔ تے اِک مُوسیٰ تے اِک ایلیّاہ دے لئی تے اوہنوں پتا نئیں سی۔ پئی مَیں کِیہ آکھنا آں۔
Punjabi Standard Bible (Punjabi Standard Bible) 2023
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉਸ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਕਿਹਾ, “ਸੁਆਮੀ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਅਸੀਂ ਤਿੰਨ ਤੰਬੂ ਬਣਾਉਂਦੇ ਹਾਂ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।” ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ।