Luke 9:36 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਅਵਾਜ਼ ਅਲੋਪ ਹੋ ਗਈ ਤਾਂ ਉੱਥੇ ਕੇਵਲ ਯਿਸੂ ਹੀ ਸੀ। ਤਾਂ ਪਤਰਸ, ਯਾਕੂਬ ਅਤੇ ਯੂਹੰਨਾ ਚੁੱਪ ਰਹੇ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਸੀ ਉਸ ਬਾਰੇ ਕਿਸੇ ਨੂੰ ਵੀ ਕੁਝ ਵੀ ਸੂਚਿਤ ਨਹੀਂ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਆਵਾਜ਼ ਦੇ ਬਾਅਦ ਉਹਨਾਂ ਨੇ ਯਿਸੂ ਨੂੰ ਉੱਥੇ ਇਕੱਲੇ ਹੀ ਦੇਖਿਆ । ਚੇਲੇ ਚੁੱਪ ਰਹੇ ਅਤੇ ਉਹਨਾਂ ਨੇ ਉਸ ਸਮੇਂ ਜੋ ਕੁਝ ਦੇਖਿਆ ਸੀ ਉਸ ਦਾ ਇੱਕ ਸ਼ਬਦ ਵੀ ਕਿਸੇ ਨੂੰ ਨਾ ਦੱਸਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਆਵਾਜ਼ ਦੇ ਅੰਤ ਵਿੱਚ, ਉਹਨਾਂ ਨੇ ਵੇਖਿਆ ਕਿ ਯਿਸ਼ੂ ਇਕੱਲੇ ਸਨ। ਜੋ ਵੀ ਚੇਲਿਆਂ ਨੇ ਵੇਖਿਆ ਸੀ ਉਹਨਾਂ ਨੇ ਉਸ ਸਮੇਂ ਇਸਦਾ ਵੇਰਵਾ ਕਿਸੇ ਨੂੰ ਨਹੀਂ ਦਿੱਤਾ ਉਹ ਇਸ ਬਾਰੇ ਚੁੱਪ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਓਹ ਚੁੱਪ ਰਹੇ ਅਰ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਵਿੱਚੋਂ ਉਨ੍ਹੀ ਦਿਨੀਂ ਕਿਸੇ ਨੂੰ ਕੁਝ ਨਾ ਦੱਸਿਆ।।
Punjabi ERV
ਜਦੋਂ ਅਵਾਜ਼ ਅਲੋਪ ਹੋ ਗਈ ਤਾਂ ਉਥੇ ਕੇਵਲ ਯਿਸੂ ਹੀ ਸੀ। ਤਾਂ ਪਤਰਸ, ਯਾਕੂਬ ਅਤੇ ਯੂਹੰਨਾ ਚੁੱਪ ਰਹੇ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਸੀ ਉਸ ਬਾਰੇ ਕਿਸੇ ਨੂੰ ਵੀ ਕੁਝ ਵੀ ਸੂਚਿਤ ਨਹੀਂ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اواز آؤندیاں ای یِسُوع اکلّا لَبھّا تے اوہ چُپ کر رہے تے اونہی دِنیں کِسے نُوں نا دسیا پئی اساں کِیہ کُجھ ویکھیا اے۔
Punjabi Standard Bible (Punjabi Standard Bible) 2023
ਜਦੋਂ ਅਵਾਜ਼ ਬੰਦ ਹੋਈ ਤਾਂ ਉਨ੍ਹਾਂ ਯਿਸੂ ਨੂੰ ਇਕੱਲਾ ਪਾਇਆ, ਪਰ ਉਹ ਚੁੱਪ ਰਹੇ ਅਤੇ ਜੋ ਉਨ੍ਹਾਂ ਨੇ ਵੇਖਿਆ ਸੀ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਨਾ ਦੱਸਿਆ।