Luke 9:39 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਚਾਨਕ ਮੇਰੇ ਪੁੱਤਰ ਵਿੱਚ ਪ੍ਰੇਤ ਆਤਮਾ ਆਉਂਦਾ ਹੈ ਤੇ ਫ਼ਿਰ ਉਹ ਚਿਲਾਉਂਦਾ ਹੈ। ਉਹ ਆਪਣੇ-ਆਪ ਤੇ ਕਾਬੂ ਗੁਆ ਬੈਠਦਾ ਹੈ ਅਤੇ ਫ਼ਿਰ ਮੂੰਹ ਵਿੱਚੋਂ ਝੱਗ ਵਹਾਉਂਦਾ ਹੈ। ਇਹ ਭਰਿਸ਼ਟ-ਆਤਮਾ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਹੈ, ਅਤੇ ਉਸ ਨੂੰ ਕਦੀ ਵੀ ਨਹੀਂ ਛੱਡਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਅਸ਼ੁੱਧ ਆਤਮਾ ਉਸ ਨੂੰ ਫੜ ਲੈਂਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਪੈਂਦਾ ਹੈ । ਉਹ ਉਸ ਨੂੰ ਝੰਜੋੜ ਦਿੰਦੀ ਹੈ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ; ਉਹ ਉਸ ਨੂੰ ਬੜੀ ਮੁਸ਼ਕਲ ਨਾਲ ਛੱਡਦੀ ਹੈ ਅਤੇ ਉਸ ਨੂੰ ਬਹੁਤ ਤੰਗ ਕਰਦੀ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਦੁਸ਼ਟ ਆਤਮਾ ਅਕਸਰ ਉਸਨੂੰ ਫੜ ਲੈਂਦੀ ਹੈ ਅਤੇ ਉਹ ਅਚਾਨਕ ਚੀਕਣਾ ਸ਼ੁਰੂ ਕਰ ਦਿੰਦਾ ਹੈ। ਦੁਸ਼ਟ ਆਤਮਾ ਉਸਦੇ ਸ਼ਰੀਰ ਨੂੰ ਅਕੜਾ ਪਾ ਦਿੰਦੀ ਹੈ ਅਤੇ ਉਸ ਦੇ ਮੂਹ ਵਿੱਚੋਂ ਝੱਗ ਨਿਕਲਣ ਲੱਗ ਪੈਂਦੀ ਹੈ। ਇਹ ਦੁਸ਼ਟ ਆਤਮਾ ਉਸਨੂੰ ਬਹੁਤ ਘੱਟ ਹੀ ਛੱਡਦੀ ਹੈ, ਉਹ ਇਸ ਨੂੰ ਨਸ਼ਟ ਕਰਨ ਤੇ ਤੁਲੀ ਹੋਈ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਵੇਖੋ ਕਿ ਇੱਕ ਰੂਹ ਉਹ ਨੂੰ ਫੜ ਲੈਂਦੀ ਹੈ ਅਤੇ ਉਹ ਅਚਾਣਚਕ ਚੀਕਣ ਲੱਗ ਜਾਂਦਾ ਹੈ ਅਰ ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਹ ਨੂੰ ਝੱਗ ਆ ਜਾਂਦੀ ਹੈ ਅਤੇ ਉਹ ਨੂੰ ਭੰਨ ਮਰੋੜ ਕੇ ਮਸਾਂ ਜਿਹੇ ਉਹ ਨੂੰ ਛੱਡਦੀ ਹੈ
Punjabi ERV
ਅਚਾਨਕ ਮੇਰੇ ਪੁੱਤਰ ਵਿੱਚ ਪ੍ਰੇਤ ਆਤਮਾ ਆਉਂਦਾ ਹੈ ਤੇ ਫ਼ਿਰ ਉਹ ਚਿਲਾਉਂਦਾ ਹੈ। ਉਹ ਆਪਣੇ-ਆਪ ਤੇ ਕਾਬੂ ਗੁਆ ਬੈਠਦਾ ਹੈ ਅਤੇ ਫ਼ਿਰ ਮੂੰਹ ਵਿੱਚੋਂ ਝੱਗ ਵਹਾਉਂਦਾ ਹੈ। ਇਹ ਭਰਿਸ਼ਟ-ਆਤਮਾ ਉਸਨੂੰ ਬਹੁਤ ਪਰੇਸ਼ਾਨ ਕਰਦਾ ਹੈ, ਅਤੇ ਉਸਨੂੰ ਕਦੀ ਵੀ ਨਹੀਂ ਛੱਡਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਵੇਖੋ ਕਿ ਇੱਕ ਦੁਸ਼ਟ ਆਤਮਾ ਉਸ ਨੂੰ ਫੜ੍ਹਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਜਾਂਦਾ ਹੈ, ਉਹ ਉਸ ਨੂੰ ਅਜਿਹਾ ਘੁੱਟਦੀ ਹੈ ਜੋ ਉਸ ਦੇ ਮੂੰਹ ਵਿੱਚੋਂ ਝੱਗ ਆ ਜਾਂਦੀ ਅਤੇ ਉਸ ਨੂੰ ਤੋੜ ਮਰੋੜ ਕੇ ਮੁਸ਼ਕਿਲ ਨਾਲ ਛੱਡਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ویکھو اِک بدرُوح اوہنوں پھڑ لَیندی اے تے اوہ اِک دم چِیکن لگ پَیندا اے تے اوہنوں اجیہا مروڑ دی اے۔ پئی اوہنوں جھگ آ جاندی اے۔ تے اوہنوں مِدّھ کے مَساں ای چھڈ دی اے۔
Punjabi Standard Bible (Punjabi Standard Bible) 2023
ਅਤੇ ਇੱਕ ਆਤਮਾ ਉਸ ਨੂੰ ਜਕੜ ਲੈਂਦਾ ਹੈ ਅਤੇ ਉਹ ਇੱਕਦਮ ਚੀਕ ਉੱਠਦਾ ਹੈ; ਉਹ ਉਸ ਨੂੰ ਅਜਿਹਾ ਮਰੋੜਦਾ ਹੈ ਕਿ ਉਸ ਦੇ ਮੂੰਹ ਵਿੱਚੋਂ ਝੱਗ ਨਿੱਕਲਦੀ ਹੈ ਅਤੇ ਉਸ ਨੂੰ ਭੰਨ-ਤੋੜ ਕੇ ਮੁਸ਼ਕਲ ਨਾਲ ਛੱਡਦਾ ਹੈ।