Luke 9:42 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਬਾਲਕ ਆ ਰਿਹਾ ਸੀ ਤਾਂ ਭੂਤ ਨੇ ਬਾਲਕ ਨੂੰ ਮਿਰਗੀ ਦੀ ਹਾਲਤ ਵਿੱਚ ਜ਼ਮੀਨ ਤੇ ਪਟਕਿਆ ਤਾਂ ਬਾਲਕ ਆਪਣੇ-ਆਪ ਤੇ ਕਾਬੂ ਗੁਆ ਬੈਠਾ ਪਰ ਯਿਸੂ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਰਾਜੀ ਕੀਤਾ ਅਤੇ ਬਾਲਕ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਦੋਂ ਉਹ ਮੁੰਡੇ ਨੂੰ ਯਿਸੂ ਦੇ ਕੋਲ ਲਿਆ ਰਹੇ ਸਨ, ਤਾਂ ਅਸ਼ੁੱਧ ਆਤਮਾ ਨੇ ਮੁੰਡੇ ਨੂੰ ਰਾਹ ਵਿੱਚ ਝੰਜੋੜਨਾ ਸ਼ੁਰੂ ਕਰ ਦਿੱਤਾ । ਪਰ ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਮੁੰਡੇ ਨੂੰ ਚੰਗਾ ਕਰ ਦਿੱਤਾ ਅਤੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਹੀ ਬੱਚਾ ਨੇੜੇ ਆ ਰਿਹਾ ਸੀ ਤਾਂ ਭੂਤ ਨੇ ਉਸ ਨੂੰ ਧੱਕਾ ਮਾਰਿਆ ਅਤੇ ਉਸ ਦੇ ਸਰੀਰ ਨੂੰ ਬਹੁਤ ਮਰੋੜਿਆ, ਪਰ ਯਿਸ਼ੂ ਨੇ ਭੂਤ ਨੂੰ ਝਿੜਕਿਆ, ਬੱਚੇ ਨੂੰ ਚੰਗਾ ਕੀਤਾ ਅਤੇ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਹ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਰ ਉਹ ਨੂੰ ਉਹ ਦੇ ਪਿਉ ਨੂੰ ਸੌਂਪ ਦਿੱਤਾ
Punjabi ERV
ਜਦੋਂ ਬਾਲਕ ਆ ਰਿਹਾ ਸੀ ਤਾਂ ਭੂਤ ਨੇ ਬਾਲਕ ਨੂੰ ਮਿਰਗੀ ਦੀ ਹਾਲਤ ਵਿੱਚ ਜ਼ਮੀਨ ਤੇ ਪਟਕਿਆ ਤਾਂ ਬਾਲਕ ਆਪਣੇ-ਆਪ ਤੇ ਕਾਬੂ ਗੁਆ ਬੈਠਾ ਪਰ ਯਿਸੂ ਨੇ ਭਰਿਸ਼ਟ ਆਤਮਾ ਨੂੰ ਝਿਡ਼ਕਿਆ ਅਤੇ ਬਾਲਕ ਨੂੰ ਰਾਜੀ ਕੀਤਾ ਅਤੇ ਬਾਲਕ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਅਜੇ ਆਉਂਦਾ ਹੀ ਸੀ ਕਿ ਭੂਤ ਨੇ ਉਸ ਨੂੰ ਪਟਕ ਦਿੱਤਾ ਅਤੇ ਵੱਡਾ ਮਰੋੜਿਆ ਪਰ ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਚੰਗਾ ਕੀਤਾ ਅਤੇ ਉਸ ਨੂੰ ਉਹ ਦੇ ਪਿਤਾ ਨੂੰ ਸੌਂਪ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اجے اوہ پیا آؤندا ای سی پئی بد رُوح نے اوہنوں پھٹک کے مروڑیا۔ پر یِسُوع اوس پلِیت رُوح نُوں دابا ماریا تے مُنڈے نُوں چَنگا کِیتا۔ تے اوہنوں مُڑ اوہدے پئیو نُوں دِتّا۔
Punjabi Standard Bible (Punjabi Standard Bible) 2023
ਉਹ ਆ ਹੀ ਰਿਹਾ ਸੀ ਕਿ ਦੁਸ਼ਟ ਆਤਮਾ ਨੇ ਉਸ ਨੂੰ ਹੇਠਾਂ ਪਟਕਿਆ ਅਤੇ ਮਰੋੜ ਸੁੱਟਿਆ, ਪਰ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਲੜਕੇ ਨੂੰ ਚੰਗਾ ਕਰਕੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ।