Luke 9:45 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਚੇਲੇ ਇਹ ਨਾ ਸਮਝ ਸੱਕੇ ਕਿ ਉਹ ਕੀ ਆਖ ਰਿਹਾ ਹੈ। ਅਰਥ ਉਨ੍ਹਾਂ ਤੋਂ ਛੁਪਿਆ ਹੋਇਆ ਸੀ ਇਸ ਲਈ ਉਹ ਇਹ ਸਮਝ ਨਾ ਸੱਕੇ। ਪਰ ਉਹ ਇਸ ਬਾਰੇ ਯਿਸੂ ਨੂੰ ਪੁੱਛਣ ਤੋਂ ਘਬਰਾਉਦੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਚੇਲੇ ਇਸ ਗੱਲ ਦਾ ਅਰਥ ਨਾ ਸਮਝੇ । ਇਸ ਦਾ ਅਰਥ ਉਹਨਾਂ ਤੋਂ ਲੁਕਿਆ ਰਿਹਾ ਅਤੇ ਉਹ ਸਮਝ ਨਾ ਸਕੇ । ਉਹ ਯਿਸੂ ਤੋਂ ਇਸ ਦਾ ਅਰਥ ਪੁੱਛਣ ਤੋਂ ਡਰਦੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਚੇਲੇ ਇਸ ਦੇ ਅਰਥ ਨੂੰ ਸਮਝ ਨਹੀਂ ਸਕੇ। ਇਸ ਗੱਲ ਦਾ ਅਰਥ ਉਹਨਾਂ ਤੋਂ ਲੁਕੋ ਕੇ ਰੱਖਿਆ ਗਿਆ ਸੀ। ਇਹੀ ਕਾਰਨ ਸੀ ਕਿ ਉਹ ਇਸ ਦੇ ਅਰਥ ਨੂੰ ਨਹੀਂ ਸਮਝ ਸਕੇ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਨ੍ਹਾਂ ਇਹ ਗੱਲ ਨਾ ਸਮਝੀ ਅਤੇ ਇਹ ਉਨ੍ਹਾਂ ਤੋਂ ਛਿਪੀ ਰਹੀ ਜੋ ਇਹ ਨੂੰ ਨਾ ਬੁੱਝਣ ਪਰ ਏਸ ਗੱਲ ਦੇ ਵਿੱਖੇ ਉਸ ਨੂੰ ਪੁੱਛਣ ਤੋਂ ਡਰਦੇ ਸਨ ।।
Punjabi ERV
ਪਰ ਚੇਲੇ ਇਹ ਨਾ ਸਮਝ ਸਕੇ ਕਿ ਉਹ ਕੀ ਆਖ ਰਿਹਾ ਹੈ। ਅਰਥ ਉਨ੍ਹਾਂ ਤੋਂ ਛੁਪਿਆ ਹੋਇਆ ਸੀ ਇਸਲਈ ਉਹ ਇਹ ਸਮਝ ਨਾ ਸਕੇ। ਪਰ ਉਹ ਇਸ ਬਾਰੇ ਯਿਸੂ ਨੂੰ ਪੁਛਣ ਤੋਂ ਘਬਰਾਉਦੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਨ੍ਹਾਂ ਇਸ ਗੱਲ ਨੂੰ ਨਾ ਸਮਝਿਆ ਅਤੇ ਇਹ ਗੱਲ ਉਨ੍ਹਾਂ ਤੋਂ ਛੁਪੀ ਰਹੀ ਜੋ ਇਸ ਨੂੰ ਜਾਣ ਨਾ ਸਕਣ ਅਤੇ ਇਸ ਗੱਲ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اوہناں ایہہ گلّ نا سمجھی۔ تے اوہ اوہناں توں لُکائی گئی تاں جو اوہ اوہنوں نا بُجھّن۔ تے اوہ اوہنوں ایس گلّ دی بابت پچُھّن توں ڈر دے سن۔
Punjabi Standard Bible (Punjabi Standard Bible) 2023
ਪਰ ਇਹ ਗੱਲ ਉਨ੍ਹਾਂ ਦੀ ਸਮਝ ਵਿੱਚ ਨਾ ਆਈ ਅਤੇ ਉਨ੍ਹਾਂ ਤੋਂ ਗੁਪਤ ਰਹੀ ਕਿ ਉਹ ਇਸ ਨੂੰ ਨਾ ਜਾਣਨ ਅਤੇ ਉਹ ਇਸ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।