Luke 9:52 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੇ ਅੱਗੇ ਕੁਝ ਆਦਮੀ ਭੇਜੇ ਅਤੇ ਉਹ ਤੁਰਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਯਿਸੂ ਦੇ ਆਉਣ ਦੀ ਤਿਆਰੀ ਕਰਨ ਲਈ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਆਪਣੇ ਅੱਗੇ ਪਹਿਲਾਂ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਿਆ । ਉਹ ਸਾਮਰੀਆ ਦੇ ਇੱਕ ਪਿੰਡ ਵਿੱਚ ਗਏ ਕਿ ਯਿਸੂ ਦੇ ਠਹਿਰਨ ਲਈ ਥਾਂ ਤਿਆਰ ਕਰਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਨੇ ਉਹਨਾਂ ਦੇ ਅੱਗੇ ਸੰਦੇਸ਼ਕ ਭੇਜੇ। ਉਹ ਸਾਮਰਿਯਾ ਖੇਤਰ ਦੇ ਇੱਕ ਪਿੰਡ ਵਿੱਚ ਯਿਸ਼ੂ ਦੇ ਆਉਣ ਦੀ ਤਿਆਰੀ ਲਈ ਪਹੁੰਚੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਆਪਣੇ ਅੱਗੇ ਹਲਕਾਰੇ ਭੇਜੇ ਅਤੇ ਓਹ ਤੁਰ ਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਜਾ ਵੜੇ ਭਈ ਉਹ ਦੇ ਲਈ ਤਿਆਰੀ ਕਰਨ
Punjabi ERV
ਤਾਂ ਉਸਨੇ ਯਰੂਸ਼ਲਮ ਨੂੰ ਜਾਣ ਦਾ ਫ਼ੈਸਲਾ ਕੀਤਾ। ਉਸਨੇ ਆਪਣੇ ਅੱਗੇ ਕੁਝ ਆਦਮੀ ਭੇਜੇ ਅਤੇ ਉਹ ਤੁਰਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਯਿਸੂ ਦੇ ਆਉਣ ਦੀ ਤਿਆਰੀ ਕਰਨ ਲਈ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਆਪਣੇ ਅੱਗੇ ਸੰਦੇਸ਼ਵਾਹਕ ਭੇਜੇ ਅਤੇ ਉਹ ਤੁਰ ਦੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਪਹੁੰਚੇ ਤਾਂ ਜੋ ਉਸ ਦੇ ਲਈ ਤਿਆਰੀ ਕਰਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس اپنے اگّے لاگی گھلّے۔ اوہ ٹُرکے سامریاں دے پِنڈ وِچ جاوڑے۔ پئی اوہدے واسطے تیاری کرن۔
Punjabi Standard Bible (Punjabi Standard Bible) 2023
ਉਸ ਨੇ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ। ਉਹ ਗਏ ਅਤੇ ਸਾਮਰੀਆਂ ਦੇ ਇੱਕ ਪਿੰਡ ਵਿੱਚ ਪ੍ਰਵੇਸ਼ ਕੀਤਾ ਤਾਂਕਿ ਉਸ ਦੇ ਲਈ ਤਿਆਰੀ ਕਰਨ;