Luke 9:54 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖਕੇ ਕਿਹਾ, “ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਕਿ ਅਸੀਂ ਹੁਕਮ ਕਰੀਏ ਕਿ ਸਵਰਗ ਤੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਨਸ਼ਟ ਕਰ ਦੇਵੇ?”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਦੇਖ ਕੇ ਯਿਸੂ ਦੇ ਚੇਲਿਆਂ, ਯਾਕੂਬ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੁਕਮ ਦੇਈਏ ਕਿ ਅਕਾਸ਼ ਤੋਂ ਅੱਗ ਵਰ੍ਹੇ ਅਤੇ ਇਹਨਾਂ ਨੂੰ ਭਸਮ ਕਰ ਦੇਵੇ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਸਦੇ ਦੋ ਚੇਲਿਆਂ ਯਾਕੋਬ ਅਤੇ ਯੋਹਨ ਨੇ ਇਹ ਵੇਖਿਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਨ੍ਹਾਂ ਨੂੰ ਨਸ਼ਟ ਕਰਨ ਲਈ ਸਵਰਗ ਤੋਂ ਅੱਗ ਦਾ ਮੀਂਹ ਪਵਾਈਏ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਦੇ ਚੇਲੇ ਯਾਕੂਬ ਅਰ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੁ ਜੀ ਕੀ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਭਈ ਅਕਾਸ਼ੋਂ ਅੱਗ ਵਰਸੇ ਅਤੇ ਇਨ੍ਹਾਂ ਦਾ ਨਾਸ ਕਰੇ?
Punjabi ERV
ਉਸਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖਕੇ ਕਿਹਾ, “ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਕਿ ਅਸੀਂ ਹੁਕਮ ਕਰੀਏ ਕਿ ਸਵਰਗ ਤੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਨਸ਼ਟ ਕਰ ਦੇਵੇ?”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ ਜੇਕਰ ਤੇਰੀ ਮਰਜ਼ੀ ਹੈ ਤਾਂ ਕਿ ਅਸੀਂ ਹੁਕਮ ਕਰੀਏ ਜੋ ਅਕਾਸ਼ ਤੋਂ ਅੱਗ ਬਰਸੇ ਅਤੇ ਇਨ੍ਹਾਂ ਦਾ ਨਾਸ ਕਰੇ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہدے شاگِرد یعقُوب تے یُوحنّا نے ایہہ ویکھ کے آکھیا۔ اے خُداوند مرضی کِیہ اے پئی اسی حُکم دئیے۔ پئی اسمانوں اَگ آوے تے ایہناں دا ناس کرے؟ [جیویں ایلیّاہ نے کِیتا۔]
Punjabi Standard Bible (Punjabi Standard Bible) 2023
ਇਹ ਵੇਖ ਕੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਕਿਹਾ, “ਪ੍ਰਭੂ, ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਅੱਗ ਨੂੰ ਕਹੀਏ ਜੋ ਅਕਾਸ਼ ਤੋਂ ਉੱਤਰ ਕੇ ਇਨ੍ਹਾਂ ਨੂੰ ਭਸਮ ਕਰ ਦੇਵੇ?”