Mark 1:27 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਲੋਕ ਇਹ ਵੇਖਕੇ ਹੈਰਾਨ ਹੋਏ। ਉਨ੍ਹਾਂ ਇੱਕ ਦੂਜੇ ਤੋਂ ਪੁੱਛਿਆ, “ਇਥੇ ਕੀ ਹੋ ਰਿਹਾ ਹੈ? ਇਹ ਨਵੀਂ ਤਰ੍ਹਾਂ ਦਾ ਹੀ ਉਪਦੇਸ਼ ਹੈ, ਇਹ ਆਦਮੀ ਤਾਂ ਬੜੇ ਅਧਿਕਾਰ ਦੇ ਨਾਲ ਉਪਦੇਸ਼ ਦਿੰਦਾ ਹੈ ਅਤੇ ਇੱਥੋਂ ਤੱਕ ਕਿ ਇਹ ਤਾਂ ਭਰਿਸ਼ਟ ਆਤਮਿਆਂ ਨੂੰ ਹੁਕਮ ਵੀ ਦਿੰਦਾ ਹੈ ਅਤੇ ਉਹ ਉਸਦੀ ਮੰਨ ਲੈਂਦੇ ਹਨ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ? ਇੱਕ ਨਵੀਂ ਅਧਿਕਾਰ ਭਰੀ ਸਿੱਖਿਆ! ਉਹ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਦੇ ਨਾਲ ਹੁਕਮ ਦਿੰਦੇ ਹਨ ਅਤੇ ਉਹ ਵੀ ਉਹਨਾਂ ਦਾ ਹੁਕਮ ਮੰਨਦੀਆਂ ਹਨ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਸਾਰੇ ਹੈਰਾਨ ਹੋ ਕੇ, ਆਪਸ ਵਿੱਚ ਕਿਹਣ ਲੱਗੇ, “ਇਹ ਸਭ ਕੀ ਹੋ ਰਿਹਾ ਹੈ? ਇਹ ਗੁਰੂ ਇੱਕ ਨਵੀਂ ਅਤੇ ਵੱਡੇ ਅਧਿਕਾਰ ਨਾਲ ਸਿੱਖਿਆ ਦੇ ਰਹੇ ਹਨ ਅਤੇ ਦੁਸ਼ਟ ਆਤਮਾ ਤੱਕ ਨੂੰ ਆਗਿਆ ਦਿੰਦੇ ਹਨ ਅਤੇ ਉਹ ਉਹਨਾਂ ਦਾ ਪਾਲਣ ਵੀ ਕਰਦਿਆਂ ਹਨ!”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ ਭਈ ਇਹ ਕੀ ਹੈ? ਇੱਕ ਨਵੀਂ ਸਿੱਖਿਆ! ਉਹ ਤਾਂ ਭਰਿਸ਼ਟ ਆਤਮਿਆਂ ਨੂੰ ਇਖ਼ਤਿਆਰ ਨਾਲ ਹੁਕਮ ਕਰਦਾ ਹੈ ਅਤੇ ਓਹ ਉਸ ਦੀ ਮੰਨ ਲੈਂਦੇ ਹਨ!
Punjabi ERV
ਲੋਕ ਇਹ ਵੇਖਕੇ ਹੈਰਾਨ ਹੋਏ। ਉਨ੍ਹਾਂ ਇੱਕ ਦੂਜੇ ਤੋਂ ਪੁੱਛਿਆ, “ਇਥੇ ਕੀ ਹੋ ਰਿਹਾ ਹੈ? ਇਹ ਨਵੀਂ ਤਰ੍ਹਾਂ ਦਾ ਹੀ ਉਪਦੇਸ਼ ਹੈ, ਇਹ ਆਦਮੀ ਤਾਂ ਬਡ਼ੇ ਅਧਿਕਾਰ ਦੇ ਨਾਲ ਉਪਦੇਸ਼ ਦਿੰਦਾ ਹੈ ਅਤੇ ਇਥੋਂ ਤੱਕ ਕਿ ਇਹ ਤਾਂ ਭਰਿਸ਼ਟ ਆਤਮਿਆਂ ਨੂੰ ਹੁਕਮ ਵੀ ਦਿੰਦਾ ਹੈ ਅਤੇ ਉਹ ਉਸਦੀ ਮੰਨ ਲੈਂਦੇ ਹਨ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਸਾਰੇ ਲੋਕ ਇਸ ਗੱਲ ਤੋਂ ਹੈਰਾਨ ਹੋਏ ਕਿ ਆਪਸ ਵਿੱਚ ਚਰਚਾ ਕਰਨ ਲੱਗੇ ਜੋ ਇਹ ਕੀ ਗੱਲ ਹੈ? ਇਹ ਤਾਂ ਕੋਈ ਨਵੀਂ ਸਿੱਖਿਆ ਹੈ! ਉਹ ਤਾਂ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਨਾਲ ਹੁਕਮ ਦਿੰਦਾ ਹੈ, ਅਤੇ ਉਹ ਉਸ ਦੀ ਮੰਨ ਲੈਂਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے سارے لوک اَیڈے حَیران ہوئے پئی آپو وِچ چَرچا کرن لگّے پئی ایہہ کِیہ اے؟ اِک نَوِیں تعلِیم اے! پئی اوہ پلِیت رُوحاں نُوں وی اختیار نال حُکم کر دا اے۔ تے اوہ اوہنوں مَن لَیندیاں نیں۔
Punjabi Standard Bible (Punjabi Standard Bible) 2023
ਉਹ ਸਾਰੇ ਹੈਰਾਨ ਰਹਿ ਗਏ ਅਤੇ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ, “ਇਹ ਕੀ ਹੈ? ਅਧਿਕਾਰ ਨਾਲ ਇੱਕ ਨਵੀਂ ਸਿੱਖਿਆ! ਉਹ ਭ੍ਰਿਸ਼ਟ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੀਆਂ ਹਨ।”