Mark 1:45 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸ ਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸੱਕਿਆ। ਤਾਂ ਉਸ ਨੇ ਇੱਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਬਾਹਰ ਜਾ ਕੇ ਉਹ ਹਰ ਜਗ੍ਹਾ ਇਸ ਘਟਨਾ ਦੀ ਇੰਨੀ ਚਰਚਾ ਕਰਨ ਲੱਗਾ ਕਿ ਯਿਸੂ ਲਈ ਖੁਲ੍ਹੇ ਆਮ ਕਿਸੇ ਵੀ ਸ਼ਹਿਰ ਵਿੱਚ ਜਾਣਾ ਮੁਸ਼ਕਲ ਹੋ ਗਿਆ । ਇਸ ਲਈ ਯਿਸੂ ਬਾਹਰ ਇਕਾਂਤ ਵਿੱਚ ਚਲੇ ਗਏ । ਫਿਰ ਵੀ ਲੋਕ ਸਭ ਪਾਸਿਆਂ ਤੋਂ ਉਹਨਾਂ ਦੇ ਕੋਲ ਆਉਂਦੇ ਰਹੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਉਹ ਵਿਅਕਤੀ ਜਾ ਕੇ ਖੁੱਲ੍ਹੇਆਮ ਇਸ ਦੀ ਚਰਚਾ ਕਰਨ ਲਗਾ ਅਤੇ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਜਿਸ ਦੇ ਕਾਰਨ ਯਿਸ਼ੂ ਇਸਦੇ ਬਾਅਦ ਖੁੱਲ੍ਹੇਆਮ ਕਿਸੇ ਨਗਰ ਵਿੱਚ ਨਹੀਂ ਜਾ ਸਕੇ ਅਤੇ ਉਸ ਨੂੰ ਨਗਰ ਦੇ ਬਾਹਰ ਸੁੰਨਸਾਨ ਸਥਾਨਾਂ ਵਿੱਚ ਰਹਿਣਾ ਪਿਆ। ਫਿਰ ਵੀ ਸਭ ਸਥਾਨਾਂ ਤੋਂ ਲੋਕ ਯਿਸ਼ੂ ਦੇ ਕੋਲ ਆਉਂਦੇ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫੇਰ ਨਗਰ ਵਿੱਚ ਖੁਲ੍ਹਮਖੁਲ੍ਹਾ ਨਾ ਵੜ ਸੱਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰਿਓਂ ਉਹ ਦੇ ਕੋਲ ਆਉਦੇਂ ਜਾਂਦੇ ਸਨ।।
Punjabi ERV
ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵਡ਼ ਸਕਿਆ। ਤਾਂ ਉਸਨੇ ਇਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਜੋ ਪ੍ਰਭੂ ਯਿਸੂ ਫੇਰ ਨਗਰ ਵਿੱਚ ਖੁੱਲਮ-ਖੁੱਲ੍ਹਾ ਨਾ ਵੜ ਸਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫ਼ੇਰਿਓਂ ਉਹ ਦੇ ਕੋਲ ਆਉਂਦੇ ਜਾਂਦੇ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر باہر جا کے اوس بُہت بولن تے ایس گلّ نُوں ایڈا مشہُور کرنا شُروع کِیتا۔ پئی یِسُوع فیر شہر وِچ کُھلّم کُھلا وڑ نا سکیا۔ پر باہر اُجاڑ تھانواں وِچ رہیا۔ تے لوک چار چَوفیریوں اوہدے کول آوندے ہوندے سن۔
Punjabi Standard Bible (Punjabi Standard Bible) 2023
ਪਰ ਉਹ ਬਾਹਰ ਜਾ ਕੇ ਇਸ ਗੱਲ ਦਾ ਐਨਾ ਜ਼ਿਆਦਾ ਪ੍ਰਚਾਰ ਕਰਨ ਅਤੇ ਫੈਲਾਉਣ ਲੱਗਾ ਕਿ ਯਿਸੂ ਫਿਰ ਖੁੱਲ੍ਹੇਆਮ ਨਗਰ ਵਿੱਚ ਪ੍ਰਵੇਸ਼ ਨਾ ਕਰ ਸਕਿਆ, ਸਗੋਂ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚਾਰੇ ਪਾਸਿਓਂ ਉਸ ਦੇ ਕੋਲ ਆਉਂਦੇ ਰਹੇ।