Mark 1:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਉਸ ਨੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਭਈ: “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਲਾਇੱਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, “ਮੇਰੇ ਬਾਅਦ ਇੱਕ ਆਉਣ ਵਾਲੇ ਮੇਰੇ ਤੋਂ ਜ਼ਿਆਦਾ ਸ਼ਕਤੀਮਾਨ ਹਨ, ਇੱਥੋਂ ਤੱਕ ਕਿ ਮੈਂ ਝੁੱਕ ਕੇ ਉਹਨਾਂ ਦੀ ਜੁੱਤੀ ਦੇ ਤਸਮੇ ਖੋਲ੍ਹਣ ਯੋਗ ਵੀ ਨਹੀਂ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਇਹ ਉਸਦਾ ਪ੍ਰਚਾਰ ਸੀ: “ਮੇਰੇ ਤੋਂ ਬਾਅਦ ਇੱਕ ਅਜਿਹਾ ਵਿਅਕਤੀ ਆਵੇਗਾ, ਜੋ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ, ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਉਸ ਨੇ ਪਰਚਾਰ ਕੀਤਾ ਭਈ ਮੇਰੇ ਪਿੱਛੇ ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ ਅਰ ਮੈਂ ਇਸ ਲਾਇਕ ਨਹੀਂ ਜੋ ਨਿਉਂ ਕੇ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਾਂ
Punjabi ERV
ਅਤੇ ਉਸਨੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਭਈ: “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵਧ ਮਹਾਨ ਹੈ ਅਤੇ ਮੈਂ ਇਸ ਲਾਇਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਸ ਨੇ ਪਰਚਾਰ ਕੀਤਾ ਕਿ ਮੇਰੇ ਪਿਛੋਂ ਉਹ ਆਉਂਦਾ ਹੈ, ਜੋ ਮੇਰੇ ਨਾਲੋਂ ਬਲਵੰਤ ਹੈ ਅਤੇ ਮੈਂ ਇਸ ਲਾਇਕ ਨਹੀਂ ਜੋ ਝੁੱਕ ਕੇ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ منادی کر دا سی۔ پئی میرے پِچّھے اِک مَیتھوں زوراور آؤندا اے۔ تے مَیں نِیؤں کے اوہدی جُتّی دی وَدّھری کھولن دے لائق نئیں۔
Punjabi Standard Bible (Punjabi Standard Bible) 2023
ਉਹ ਇਹ ਕਹਿੰਦੇ ਹੋਏ ਪ੍ਰਚਾਰ ਕਰਦਾ ਸੀ, “ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਜਿਸ ਦੇ ਅੱਗੇ ਝੁਕ ਕੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।