Mark 10:32 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਿਸੂ ਦੇ ਨਾਲ ਲੋਕ ਵੀ ਯਰੂਸ਼ਲਮ ਵੱਲ ਨੂੰ ਜਾ ਰਹੇ ਸਨ। ਉਹ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਉਸ ਦੇ ਚੇਲੇ ਹੈਰਾਨ ਸਨ, ਪਰ ਜਿਹੜੇ ਲੋਕ ਉਸ ਮਗਰ ਤੁਰ ਰਹੇ ਸਨ ਉਹ ਡਰੇ ਹੋਏ ਸਨ। ਉਸ ਨੇ ਫ਼ੇਰ ਬਾਰ੍ਹਾਂ ਰਸੂਲਾਂ ਨੂੰ ਇੱਕਲਿਆਂ ਬੁਲਾਕੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰ ਸੱਕਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਉਸ ਰਾਹ ਉੱਤੇ ਜਾ ਰਹੇ ਸਨ ਜੋ ਯਰੂਸ਼ਲਮ ਨੂੰ ਜਾਂਦਾ ਹੈ । ਯਿਸੂ ਉਹਨਾਂ ਦੇ ਅੱਗੇ ਅੱਗੇ ਜਾ ਰਹੇ ਸਨ ਅਤੇ ਚੇਲੇ ਬਹੁਤ ਹੈਰਾਨ ਸਨ । ਹੋਰ ਲੋਕ ਜੋ ਉਹਨਾਂ ਦੇ ਪਿੱਛੇ ਆ ਰਹੇ ਸਨ ਉਹ ਡਰੇ ਹੋਏ ਸਨ । ਇੱਕ ਵਾਰ ਫਿਰ ਯਿਸੂ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਲੈ ਗਏ ਅਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਯਿਸੂ ਦੇ ਨਾਲ ਹੋਣ ਵਾਲੀਆਂ ਸਨ, ਉਹਨਾਂ ਬਾਰੇ ਦੱਸਣ ਲੱਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਯੇਰੂਸ਼ਲੇਮ ਵੱਲ ਨੂੰ ਜਾ ਰਹੇ ਸਨ ਅਤੇ ਯਿਸ਼ੂ ਉਹਨਾਂ ਸਭਨਾਂ ਤੋਂ ਅੱਗੇ ਤੁਰੇ ਜਾ ਰਹੇ ਸਨ, ਅਤੇ ਚੇਲੇ ਹੈਰਾਨ ਸਨ, ਅਤੇ ਉਸਦੇ ਮਗਰ ਚੱਲ ਰਹੇ ਲੋਕ ਡਰੇ ਹੋਏ ਸਨ। ਫਿਰ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਕੀਤਾ ਅਤੇ ਉਹਨਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਰਾਹ ਵਿੱਚ ਹੋ ਕੇ ਯਰੂਸ਼ਲਮ ਨੂੰ ਜਾਂਦੇ ਸਨ ਅਰ ਯਿਸੂ ਉਨ੍ਹਾਂ ਦੇ ਅੱਗੇ ਅੱਗੇ ਤੁਰਿਆ ਜਾਂਦਾ ਸੀ ਅਤੇ ਓਹ ਦੰਗ ਹੋਏ ਅਰ ਮਗਰ ਆਉਣ ਵਾਲੇ ਡਰਦੇ ਸਨ ਅਤੇ ਫੇਰ ਉਹ ਉਨ੍ਹਾਂ ਬਾਰਾਂ ਨੂੰ ਲੈਕੇ ਜੋ ਕੁਝ ਉਸ ਉੱਤੇ ਬੀਤਣਾ ਸੀ ਉਨ੍ਹਾਂ ਨੂੰ ਦੱਸਣ ਲੱਗਾ
Punjabi ERV
ਯਿਸੂ ਦੇ ਨਾਲ ਲੋਕ ਵੀ ਯਰੂਸ਼ਲਮ ਵੱਲ ਨੂੰ ਜਾ ਰਹੇ ਸਨ। ਉਹ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਉਸਦੇ ਚੇਲੇ ਹੈਰਾਨ ਸਨ, ਪਰ ਜਿਹਡ਼ੇ ਲੋਕ ਉਸ ਮਗਰ ਤੁਰ ਰਹੇ ਸਨ ਉਹ ਡਰੇ ਹੋਏ ਸਨ। ਉਸਨੇ ਫ਼ੇਰ ਬਾਰ੍ਹਾਂ ਰਸੂਲਾਂ ਨੂੰ ਇਕਲਿਆਂ ਬ੍ਬੁਲਾਕੇ ਉਨ੍ਹਾਂ ਨਾਲ ਗੱਲ ਕੀਤੀ। ਉਸਨੇ ਉਨ੍ਹਾਂ ਨੂੰ ਦਸਿਆ ਕਿ ਉਸ੍ਸ ਨਾਲ ਕੀ ਵਾਪਰ ਸਕਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਉੱਤੇ ਸਨ ਅਤੇ ਪ੍ਰਭੂ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ ਜਾਂਦਾ ਸੀ ਅਤੇ ਉਹ ਹੈਰਾਨ ਹੋਏ ਅਤੇ ਜੋ ਉਨ੍ਹਾ ਦੇ ਪਿੱਛੇ-ਪਿੱਛੇ ਚੱਲਦੇ ਸਨ ਉਹ ਡਰਨ ਲੱਗੇ ਅਤੇ ਫੇਰ ਉਹ ਉਨ੍ਹਾਂ ਬਾਰਾਂ ਨੂੰ ਲੈ ਕੇ ਜੋ ਕੁਝ ਉਸ ਉੱਤੇ ਬੀਤਣਾ ਸੀ ਉਨ੍ਹਾਂ ਨੂੰ ਦੱਸਣ ਲੱਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ یرُوشلِیم دے راہ جاندے سن۔ تے یِسُوع اوہناں دے اگّے اگّے ٹُردا جاندا سی۔ تے اوہ حَیران ہوئے تے مگر آؤن والے ڈر دے سن۔ تے فیر اوہ باراں نُوں نال لے کے جو کُجھ اوہدے اُتّے ہونا سی۔ اوہناں نُوں دسن لگّا۔
Punjabi Standard Bible (Punjabi Standard Bible) 2023
ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਵਿੱਚ ਸਨ ਅਤੇ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਚੇਲੇ ਹੈਰਾਨ ਸਨ ਅਤੇ ਪਿੱਛੇ ਆਉਣ ਵਾਲੇ ਲੋਕ ਡਰੇ ਹੋਏ ਸਨ। ਫਿਰ ਉਹ ਬਾਰ੍ਹਾਂ ਨੂੰ ਅਲੱਗ ਲਿਜਾ ਕੇ ਜੋ ਉਸ ਨਾਲ ਵਾਪਰਨਾ ਸੀ, ਉਨ੍ਹਾਂ ਨੂੰ ਦੱਸਣ ਲੱਗਾ।