Mark 11:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਥੋੜੀ ਵਿਥ ਤੇ ਇੱਕ ਪੱਤਿਆਂ ਵਾਲਾ ਅੰਜੀਰ ਦਾ ਦ੍ਰੱਖਤ ਵੇਖਿਆ। ਉਹ ਦ੍ਰੱਖਤ ਦੇ ਕੋਲ ਗਿਆ, ਇਹ ਵੇਖਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸ ਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪੱਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਦੂਰ ਤੋਂ ਹੀ ਇੱਕ ਪੱਤਿਆਂ ਨਾਲ ਭਰੇ ਹੋਏ ਅੰਜੀਰ ਦੇ ਰੁੱਖ ਨੂੰ ਦੇਖਿਆ । ਇਹ ਸੋਚਦੇ ਹੋਏ ਕਿ ਉਹਨਾਂ ਨੂੰ ਉਸ ਤੋਂ ਕੁਝ ਅੰਜੀਰਾਂ ਮਿਲ ਜਾਣਗੀਆਂ, ਉਹ ਉਸ ਦੇ ਕੋਲ ਗਏ । ਪਰ ਜਦੋਂ ਉਸ ਦੇ ਕੋਲ ਪਹੁੰਚੇ ਤਾਂ ਪੱਤਿਆਂ ਤੋਂ ਸਿਵਾਏ ਹੋਰ ਕੁਝ ਉਸ ਉੱਤੇ ਦਿਖਾਈ ਨਾ ਦਿੱਤਾ ਕਿਉਂਕਿ ਇਹ ਅੰਜੀਰਾਂ ਦਾ ਮੌਸਮ ਨਹੀਂ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦੂਰੋਂ ਹੀ ਇੱਕ ਹੰਜ਼ੀਰ ਦਾ ਰੁੱਖ ਪੱਤਿਆਂ ਨਾਲ ਲੱਦਿਆ ਵੇਖ, ਉਹ ਇਹ ਪਤਾ ਕਰਨ ਲਈ ਗਿਆ ਕਿ ਇਸ ਵਿੱਚ ਕੋਈ ਫਲ ਹੈ ਜਾਂ ਨਹੀਂ। ਜਦੋਂ ਉਹ ਨੇੜੇ ਪਹੁੰਚਿਆ, ਉਸਨੂੰ ਪੱਤਿਆਂ ਤੋਂ ਇਲਾਵਾ ਕੁਝ ਨਾ ਮਿਲਿਆ, ਕਿਉਂਕਿ ਇਹ ਅੰਜੀਰ ਦਾ ਮੌਸਮ ਨਹੀਂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਦੂਰੋਂ ਪੱਤਿਆਂ ਵਾਲਾ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਹ ਗਿਆ ਜੋ ਕੀ ਜਾਣੀਏ ਉਸ ਤੋਂ ਕੁਝ ਲੱਭੇ ਪਰ ਜਾਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਬਿਨਾ ਹੋਰ ਕੁਝ ਨਾ ਪਾਇਆ ਕਿਉਂਕਿ ਹੰਜੀਰਾਂ ਦੀ ਰੁੱਤ ਨਾ ਸੀ
Punjabi ERV
ਉਸਨੇ ਥੋਡ਼ੀ ਵਿਥ ਤੇ ਇੱਕ ਪਤਿਆਂ ਵਾਲਾ ਅੰਜੀਰ ਦਾ ਦ੍ਰਖਤ ਵੇਖਿਆ। ਉਹ ਦ੍ਰਖਤ ਦੇ ਕੋਲ ਗਿਆ, ਇਹ ਵੇਖਾਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪਤ੍ਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ਼ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜ਼ੀਰ ਦੀ ਰੁੱਤ ਨਹੀਂ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہنجیر دا اِک رُکھّ پَتّراں نال لدّیاں ہویا دُوروں ویکھ کے گیا۔ پئی شاید اوہدے وِچوں کُجھ ہتّھ آوے۔ تے جد اوہدے نیڑے آیا تے پَتّراں دے بِناں اوہدے وِچ کُجھ نا لَبّھیا۔ کیوں جو ہنجیراں دی رُت نئیں سی۔
Punjabi Standard Bible (Punjabi Standard Bible) 2023
ਉਹ ਪੱਤਿਆਂ ਨਾਲ ਭਰੇ ਅੰਜੀਰ ਦੇ ਦਰਖ਼ਤ ਨੂੰ ਦੂਰੋਂ ਵੇਖ ਕੇ ਉਸ ਦੇ ਕੋਲ ਗਿਆ ਕਿ ਸ਼ਾਇਦ ਇਸ ਤੋਂ ਕੁਝ ਮਿਲੇ, ਪਰ ਜਦੋਂ ਉਹ ਇਸ ਦੇ ਕੋਲ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ ਕਿਉਂਕਿ ਅੰਜੀਰਾਂ ਦਾ ਮੌਸਮ ਨਹੀਂ ਸੀ।