Mark 12:26 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਮੁਰਦਿਆਂ ਦੇ ਜੀ ਉੱਠਣ ਦੇ ਸੰਬੰਧ ਵਿੱਚ, ਕੀ ਤੁਸੀਂ ਮੂਸਾ ਦੀ ਪੋਥੀ ਵਿੱਚ ਮੱਚਦੀ ਹੋਈ ਝਾੜੀ’ ਬਾਰੇ ਨਹੀਂ ਪੜ੍ਹਿਆ। ਉੱਥੇ ਲਿਖਿਆ ਹੋਇਆ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਕੀ ਆਖਿਆ; ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾ।’
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਰਹੀ ਮੁਰਦਿਆਂ ਦੇ ਜੀਅ ਉੱਠਣ ਦੀ ਗੱਲ: ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਕਥਾ ਨਹੀਂ ਪੜ੍ਹੀ ਕਿ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੁਣ ਮੁਰਦਿਆਂ ਦੇ ਜੀ ਉੱਠਣ ਬਾਰੇ ਕੀ ਤੁਸੀਂ ਮੋਸ਼ੇਹ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਘਟਣਾ ਬਾਰੇ ਨਹੀਂ ਪੜ੍ਹਿਆ, ਪਰਮੇਸ਼ਵਰ ਨੇ ਉਸਨੂੰ ਕਿਵੇਂ ਕਿਹਾ, ‘ਮੈਂ ਹਾਂ ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ’?
Punjabi Bible 2016 - ਪਵਿੱਤਰ ਬਾਈਬਲ O.V.
ਪਰ ਮੁਰਦਿਆਂ ਦੇ ਵਿਖੇ ਜੋ ਓਹ ਜਿਵਾਲੇ ਜਾਂਦੇ ਹਨ ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਵਿੱਚ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਓਹ ਨੂੰ ਕਿੱਕੁਰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ?
Punjabi ERV
ਪਰ ਮੁਰਦਿਆਂ ਦੇ ਉਭਰਨ ਦੇ ਸੰਬੰਧ ਵਿੱਚ, ਕੀ ਤੁਸੀਂ ਮੂਸਾ ਦੀ ਪੋਥੀ ਵਿੱਚ ‘ਮੱਚਦੀ ਹੋਈ ਝਾਡ਼ੀ’ ਬਾਰੇ ਨਹੀਂ ਪਢ਼ਿਆ। ਉਥੇ ਲਿਖਿਆ ਹੋਇਆ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਕੀ ਆਖਿਆ; ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾ।’
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮੁਰਦਿਆਂ ਦੇ ਜੀ ਉੱਠਣ ਦੇ ਬਾਰੇ ਵਿੱਚ ਕੀ ਤੁਸੀਂ ਮੂਸਾ ਦੀ ਪੋਥੀ ਵਿੱਚੋਂ ਝਾੜੀ ਦੀ ਕਥਾ ਨੂੰ ਨਹੀਂ ਪੜ੍ਹਿਆ, ਜੋ ਪਰਮੇਸ਼ੁਰ ਨੇ ਉਹ ਨੂੰ ਕਿਹਾ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مُردیاں دی بابت پئی اوہ جی اُٹھدے نیں تُساں مُوسیٰ دی کتاب وِچ جھاڑی دی گلّ وِچ پڑھیا نئیں پئی خُدا نے اوہنوں کِیویں آکھیا پئی مَیں ابرہام دا خُدا تے اِضحاق دا خُدا تے یعقُوب دا خُدا آں۔
Punjabi Standard Bible (Punjabi Standard Bible) 2023
ਪਰ ਮੁਰਦਿਆਂ ਦੇ ਬਾਰੇ ਕਿ ਉਹ ਜਿਵਾਏ ਜਾਂਦੇ ਹਨ, ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਨਹੀਂ ਪੜ੍ਹਿਆ ਕਿ ਕਿਵੇਂ ਪਰਮੇਸ਼ਰ ਨੇ ਝਾੜੀ ਦੇ ਕੋਲ ਉਸ ਨਾਲ ਗੱਲ ਕਰਦੇ ਹੋਏ ਉਸ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ’?