Mark 13:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹੜੀ ਤਬਾਹੀ ਲਿਆਉਂਦੀ ਹੈ।’ ਤੁਸੀਂ ਇਸ ਨੂੰ ਉਸ ਜਗ੍ਹਾ ਵੇਖੋਂਗੇ ਜਿੱਥੇ ਇਸ ਨੂੰ ਨਹੀਂ ਆਉਣਾ ਚਾਹੀਦਾ ਹੈ।” (ਤੁਸੀਂ ਜਿਹੜਾ ਇਸ ਨੂੰ ਪੜ੍ਹਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) “ਉਸ ਸਮੇਂ, ਯਹੂਦਿਯਾ ਵਿੱਚਲੇ ਲੋਕਾਂ ਨੂੰ ਪਹਾੜਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ਘਿਨਾਉਣੀ ਚੀਜ਼ ਨੂੰ ਉਸ ਥਾਂ ਉੱਤੇ ਖਲੋਤੀ ਦੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ ਸੀ (ਪੜ੍ਹਨ ਵਾਲਾ ਆਪ ਸਮਝ ਜਾਵੇ) ਤਾਂ ਉਸ ਵੇਲੇ ਜੋ ਯਹੂਦਿਯਾ ਵਿੱਚ ਹੋਣ, ਪਹਾੜਾਂ ਵੱਲ ਦੌੜ ਜਾਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਜਦੋਂ ਤੁਸੀਂ, ‘ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਉੱਥੇ ਖੜੇ ਵੇਖੋ,’ ਜਿੱਥੇ ਨਹੀਂ ਹੋਣੀ ਚਾਹੀਦੀ, ਪੜ੍ਹਨ ਵਾਲਾ ਸਮਝ ਲਵੇ, ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।
Punjabi Bible 2016 - ਪਵਿੱਤਰ ਬਾਈਬਲ O.V.
ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ
Punjabi ERV
“ਤੁਸੀਂ ਉਸ ‘ਭਿਆਨਕ ਚੀਜ਼ ਨੂੰ ਵੇਖੋਂਗੇ ਜਿਹਡ਼ੀ ਤਬਾਹੀ ਲਿਆਉਂਦੀ ਹੈ।’ ਤੁਸੀਂ ਇਸਨੂੰ ਉਸ ਜਗ੍ਹਾ ਵੇਖੋਂਗੇ ਜਿਥੇ ਇਸਨੂੰ ਨਹੀਂ ਆਉਣਾ ਚਾਹੀਦਾ ਹੈ।”‘ (ਤੁਸੀਂ ਜਿਹਡ਼ਾ ਇਸਨੂੰ ਪਢ਼ਦਾ ਸਮਝਣਾ ਚਾਹੀਦਾ ਕਿ ਇਸਦਾ ਕੀ ਅਰਥ ਹੈ।) ਉਸ ਸਮੇਂ, ਯਹੂਦਿਯਾ ਵਿਚਲੇ ਲੋਕਾਂ ਨੂੰ ਪਹਾਡ਼ਾਂ ਵੱਲ ਨੂੰ ਭੱਜ ਜਾਣਾ ਚਾਹੀਦਾ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਹੋਣਾ ਚਾਹੀਦਾ, ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਉੱਤੇ ਭੱਜ ਜਾਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جِس ویلے اوس اُجاڑن والی ناپاک شے نُوں اوس تھاں کھلوتی ویکھو۔ جِتّھے اوہدا ہونا نئیں چاہیدا (پڑھن والا سمجھ لَئے) تَد اوہ جیہڑے یہُودیہ وِچ ہون پہاڑاں نُوں بھج جان۔
Punjabi Standard Bible (Punjabi Standard Bible) 2023
“ਜਦੋਂ ਤੁਸੀਂ ‘ਉਜਾੜਨ ਵਾਲੀ ਉਸ ਘਿਣਾਉਣੀ ਚੀਜ਼’ ਨੂੰ ਉੱਥੇ ਖੜ੍ਹੀ ਵੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ