Mark 14:51 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਕ ਜਵਾਨ ਆਦਮੀ ਯਿਸੂ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਸਿਰਫ਼ ਇੱਕ ਪਤਲਾ ਕੱਪੜਾ ਲਿਆ ਹੋਇਆ ਸੀ। ਲੋਕਾਂ ਨੇ ਉਸ ਨੂੰ ਵੀ ਫ਼ੜਨ ਦੀ ਕੋਸ਼ਿਸ਼ ਕੀਤੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਨੌਜਵਾਨ ਆਪਣੇ ਸਰੀਰ ਉੱਤੇ ਕੇਵਲ ਚਾਦਰ ਲਪੇਟੀ ਯਿਸੂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ । ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਜਵਾਨ ਆਦਮੀ, ਜਿਸਨੇ ਇੱਕ ਮਖਮਲ ਦੀ ਚਾਦਰ ਨੂੰ ਛੱਡ ਕੁਝ ਵੀ ਨਹੀਂ ਪਾਇਆ ਹੋਇਆ ਸੀ ਅਤੇ ਯਿਸ਼ੂ ਦੇ ਮਗਰ ਤੁਰ ਪਿਆ। ਜਦੋਂ ਉਹਨਾਂ ਨੇ ਉਸ ਨੂੰ ਫੜਨਾ ਚਾਹਿਆ,
Punjabi Bible 2016 - ਪਵਿੱਤਰ ਬਾਈਬਲ O.V.
ਇੱਕ ਜੁਆਨ ਜਿਹ ਨੇ ਦੁਪੱਟਾ ਆਪਣੇ ਨੰਗੇ ਪਿੰਡੇ ਉੱਤੇ ਲਿਆ ਹੋਇਆ ਸੀ ਉਹ ਦੇ ਮਗਰ ਤੁਰਿਆ ਅਰ ਲੋਕਾਂ ਨੇ ਉਸ ਨੂੰ ਫੜ ਲਿਆ
Punjabi ERV
ਇੱਕ ਜਵਾਨ ਆਦਮੀ ਯਿਸੂ ਦਾ ਪਿਛਾ ਕਰ ਰਿਹਾ ਸੀ ਉਸਨੇ ਸਿਰਫ਼ ਇੱਕ ਪਤਲਾ ਕੱਪਡ਼ਾ ਲਿਆ ਹੋਇਆ ਸੀ। ਲੋਕਾਂ ਨੇ ਉਸਨੂੰ ਵੀ ਫ਼ਡ਼ਨ ਦੀ ਕੋਸ਼ਿਸ਼ ਕੀਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇੱਕ ਜੁਆਨ ਜਿਸ ਨੇ ਚਾਦਰ ਆਪਣੇ ਨੰਗੇ ਪਿੰਡੇ ਉੱਤੇ ਪਾਈ ਹੋਈ ਸੀ, ਉਹ ਦੇ ਮਗਰ ਤੁਰਿਆ ਅਤੇ ਲੋਕਾਂ ਨੇ ਉਸ ਨੂੰ ਫੜ ਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِک جوان جِس مَلمَل دا کپڑا اپنے ننگے بدن اُتّے لیا ہویا سی۔ اوہدے مگر ٹُر پیا۔ تے لوکاں اوہنوں پھڑیا۔
Punjabi Standard Bible (Punjabi Standard Bible) 2023
ਇੱਕ ਨੌਜਵਾਨ ਆਪਣੇ ਨੰਗੇ ਸਰੀਰ ਉੱਤੇ ਕੱਪੜਾ ਲਪੇਟੇ ਹੋਏ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ ਅਤੇ ਉਨ੍ਹਾਂ ਉਸ ਨੂੰ ਫੜ ਲਿਆ।