Mark 14:65 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸ ਦੇ ਚਿਹਰੇ ਨੂੰ ਢੱਕ ਕੇ ਉਸ ਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸ ਨੂੰ ਦੂਰ ਲੈ ਗਏ ਅਤੇ ਉਸ ਨੂੰ ਕੁੱਟਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਵਿੱਚੋਂ ਕੁਝ ਨੇ ਯਿਸੂ ਦੇ ਉੱਤੇ ਥੁੱਕਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਨੇ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਹਨਾਂ ਨੂੰ ਮਾਰਿਆ ਅਤੇ ਕਿਹਾ, “ਭਵਿੱਖਬਾਣੀ ਕਰ!” ਪਹਿਰੇਦਾਰਾਂ ਨੇ ਵੀ ਉਹਨਾਂ ਨੂੰ ਇੱਕ ਪਾਸੇ ਲੈ ਜਾ ਕੇ ਚਪੇੜਾਂ ਮਾਰੀਆਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫੇਰ ਕੁਝ ਉਸ ਉੱਤੇ ਥੁਕਣ ਲੱਗੇ; ਉਹਨਾਂ ਨੇ ਯਿਸ਼ੂ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਮੁੱਕੇ ਮਾਰ ਕੇ ਆਖਿਆ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸਨੂੰ ਫੜ ਲਿਆ ਅਤੇ ਕੁੱਟਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਕਿੰਨੇ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਅਗੰਮ ਦੀ ਖਬਰ ਦਿਹ! ਅਰ ਸਿਪਾਹੀਆਂ ਨੇ ਉਹ ਨੂੰ ਲੈ ਕੇ ਚੁਪੇੜਾਂ ਮਾਰੀਆਂ।।
Punjabi ERV
ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸਦੇ ਚਿਹਰੇ ਨੂੰ ਢਕਕੇ ਉਸਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸਨੂੰ ਦੂਰ ਲੈ ਗਏ ਅਤੇ ਉਸਨੂੰ ਕੁਟਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਬਹੁਤ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਭਵਿੱਖਬਾਣੀ ਕਰਕੇ ਵਿਖਾ! ਅਤੇ ਸਿਪਾਹੀਆਂ ਨੇ ਉਹ ਨੂੰ ਲੈ ਕੇ ਚਪੇੜਾਂ ਮਾਰੀਆਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد کئی اوہدے اُتّے تُھکن تے اوہدا مُنھ ڈھکن تے اوہنوں دَھپھے مارن تے اوہنوں آکھن لگّے۔ نبُوّت نال دس۔ تے پیادیاں اوہنوں چپیڑاں مار کے پھڑ لیا۔
Punjabi Standard Bible (Punjabi Standard Bible) 2023
ਤਦ ਕੁਝ ਉਸ 'ਤੇ ਥੁੱਕਣ ਅਤੇ ਉਸ ਦਾ ਮੂੰਹ ਢੱਕ ਕੇ ਉਸ ਨੂੰ ਮੁੱਕੇ ਮਾਰਨ ਲੱਗੇ ਅਤੇ ਕਿਹਾ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸ ਨੂੰ ਫੜ ਕੇ ਚਪੇੜਾਂ ਮਾਰੀਆਂ।