Mark 15:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਿਲਾਤੁਸ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਲੋਕਾਂ ਲਈ ਬਰੱਬਾਸ ਨੂੰ ਅਜ਼ਾਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਯਿਸੂ ਨੂੰ ਕੋੜੇ ਮਾਰਨ ਨੂੰ ਆਖਿਆ। ਫ਼ਿਰ ਉਸ ਨੇ ਯਿਸੂ ਨੂੰ ਸਲੀਬ ਦੇਣ ਲਈ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਪਿਲਾਤੁਸ ਨੇ ਲੋਕਾਂ ਨੂੰ ਖ਼ੁਸ਼ ਕਰਨ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭੀੜ ਨੂੰ ਸੰਤੁਸ਼ਟ ਕਰਨ ਲਈ, ਪਿਲਾਤੁਸ ਨੇ ਬਾਰ-ਅੱਬਾਸ ਨੂੰ ਛੱਡ ਦਿੱਤਾ। ਉਸਨੇ ਯਿਸ਼ੂ ਨੂੰ ਕੋਰੜੇ ਮਰਵਾਏ ਅਤੇ ਸਲੀਬ ਦੇਣ ਲਈ ਸੌਂਪ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।।
Punjabi ERV
ਪਿਲਾਤੁਸ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਲੋਕਾਂ ਲਈ ਬਰੱਬਾਸ ਨੂੰ ਅਜ਼ਾਦ ਕਰ ਦਿੱਤਾ ਅਤੇ ਸਿਪਾਹੀਆਂ ਨੂੰ ਯਿਸੂ ਨੂੰ ਕੋਡ਼ੇ ਮਾਰਨ ਨੂੰ ਆਖਿਆ। ਫ਼ਿਰ ਉਸਨੇ ਯਿਸੂ ਨੂੰ ਸਲੀਬ ਦੇਣ ਲਈ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد پِیلاطُس ایس اِرادے نال پئی لوکاں نُوں راضی کرے برابّا نُوں اوہناں دے لئی چھڈ دِتّا۔ تے یِسُوع نُوں کولڑے مروا کے حوالے کِیتا۔ پئی صلِیب اُتّے چاڑھیا جائے۔
Punjabi Standard Bible (Punjabi Standard Bible) 2023
ਤਦ ਪਿਲਾਤੁਸ ਨੇ ਭੀੜ ਨੂੰ ਸੰਤੁਸ਼ਟ ਕਰਨ ਦੀ ਇੱਛਾ ਨਾਲ ਬਰੱਬਾਸ ਨੂੰ ਉਨ੍ਹਾਂ ਦੇ ਲਈ ਰਿਹਾਅ ਕਰ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ 'ਤੇ ਚੜ੍ਹਾਉਣ ਲਈ ਸੌਂਪ ਦਿੱਤਾ।