Mark 15:32 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇਕਰ ਉਹ ਸੱਚੀ ਇਸਰਾਏਲ ਦਾ ਰਾਜਾ ਮਸੀਹ ਹੈ, ਤਾਂ ਹੁਣੇ ਉਹ ਸਲੀਬੋਂ ਉਤਰ ਆਵੇ ਅਤੇ ਆਪਣੇ-ਆਪ ਨੂੰ ਬਚਾਵੇ, ਤਦ ਅਸੀਂ ਉਸਤੇ ਫ਼ਿਰ ਪਰਤੀਤ ਕਰਾਂਗੇ।” ਜਿਹੜੇ ਚੋਰ ਉਸ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸਰਾਏਲ ਦਾ ਰਾਜਾ ਮਸੀਹ ਜੇਕਰ ਇਸ ਸਮੇਂ ਸਲੀਬ ਉੱਤੋਂ ਉਤਰ ਆਵੇ ਤਾਂ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ ।” ਜੋ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ ਉਹ ਵੀ ਉਹਨਾਂ ਦਾ ਅਪਮਾਨ ਕਰ ਰਹੇ ਸਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਮਸੀਹ, ਇਸਰਾਏਲ ਦਾ ਰਾਜਾ, ਹੁਣ ਸਲੀਬ ਤੋਂ ਹੇਠਾਂ ਆਵੇ ਤਾਂ ਜੋ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ।” ਉਸਦੇ ਨਾਲ ਸਲੀਬ ਦਿੱਤੇ ਗਏ ਲੋਕਾਂ ਨੇ ਵੀ ਉਸ ਦਾ ਅਪਮਾਨ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਇਸਰਾਏਲ ਦਾ ਪਾਤਸ਼ਾਹ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਪਰਤੀਤ ਕਰੀਏ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜਾਏ ਗਏ ਓਹ ਉਸ ਨੂੰ ਬੋਲੀਆਂ ਮਾਰਦੇ ਸਨ।।
Punjabi ERV
ਜੇਕਰ ਉਹ ਸੱਚੀ ਇਸਰਾਏਲ ਦਾ ਰਾਜਾ ਮਸੀਹ ਹੈ, ਤਾਂ ਹੁਣੇ ਉਹ ਸਲੀਬੋਂ ਉਤਰ ਆਵੇ ਅਤੇ ਆਪਣੇ-ਆਪ ਨੂੰ ਬਚਾਵੇ, ਤਦ ਅਸੀਂ ਉਸਤੇ ਫ਼ਿਰ ਪਰਤੀਤ ਕਰਾਂਗੇ।” ਜਿਹਡ਼ੇ ਚੋਰ ਉਸਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਉਹ ਵੀ ਉਸ ਨੂੰ ਤਾਅਨੇ ਮਾਰਦੇ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اِسرائیل دا بادشاہ مسِیح ہُنے صلِیبوں ہیٹھاں اُتر آوے۔ تے اسی ویکھئے۔ تے اِیمان لیائے۔ تے جیہڑے اوہدے نال صلِیب اُتّے چاڑھے گئے اوہنوں مِہنے مار دے سن۔
Punjabi Standard Bible (Punjabi Standard Bible) 2023
ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬ ਤੋਂ ਹੇਠਾਂ ਉੱਤਰ ਆਵੇ ਤਾਂਕਿ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ!” ਜਿਹੜੇ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ ਉਹ ਵੀ ਉਸ ਨੂੰ ਤਾਅਨੇ ਮਾਰ ਰਹੇ ਸਨ।