Mark 15:36 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉੱਥੇ ਇੱਕ ਆਦਮੀ, ਭੱਜਿਆ ਅਤੇ ਸਪੰਜ ਲਿਆਇਆ ਅਤੇ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਇੱਕ ਸੋਟੀ ਨਾਲ ਬੰਨ੍ਹਿਆ ਅਤੇ ਇਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। ਉਸ ਆਦਮੀ ਨੇ ਕਿਹਾ, “ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਭਲਾ ਏਲੀਯਾਹ ਇਸ ਨੂੰ ਸਲੀਬ ਤੋਂ ਉਤਾਰਨ ਆਉਂਦਾ ਹੈ ਕਿ ਨਹੀਂ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਦੀ ਮੈ ਵਿੱਚ ਡੋਬਿਆ ਅਤੇ ਉਸ ਨੂੰ ਇੱਕ ਸੋਟੀ ਉੱਤੇ ਲਾ ਕੇ ਯਿਸੂ ਨੂੰ ਦਿੱਤਾ ਅਤੇ ਕਿਹਾ, “ਭਲਾ ਦੇਖਦੇ ਹਾਂ ਕਿ ਏਲੀਯਾਹ ਇਸ ਨੂੰ ਸਲੀਬ ਉੱਤੋਂ ਉਤਾਰਨ ਲਈ ਆਉਂਦਾ ਹੈ ਜਾਂ ਨਹੀਂ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਸੇ ਨੇ ਦੌੜ ਕੇ ਸਪੰਜ ਨੂੰ ਦਾਖ ਦੇ ਸਿਰਕੇ ਨਾਲ ਭਰਿਆ, ਇਸ ਨੂੰ ਇੱਕ ਸੋਟੀ ਤੇ ਬਿਠਾਇਆ ਅਤੇ ਯਿਸ਼ੂ ਨੂੰ ਪੀਣ ਲਈ ਦਿੱਤਾ ਕੀਤੀ ਅਤੇ ਆਖਿਆ, “ਹੁਣ ਉਸਨੂੰ ਇਕੱਲੇ ਛੱਡੋ। ਆਓ ਵੇਖੀਏ ਕਿ ਏਲੀਯਾਹ ਉਸ ਨੂੰ ਹੇਠਾਂ ਲਿਆਉਣ ਲਈ ਆਇਆ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?
Punjabi ERV
ਉਥੇ ਇੱਕ ਆਦਮੀ, ਭਜਿਆ ਅਤੇ ਸਪੰਜ ਲਿਆਇਆ ਅਤੇ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਇੱਕ ਸੋਟੀ ਨਾਲ ਬੰਨ੍ਹਿਆ ਅਤੇ ਇਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। ਉਸ ਆਦਮੀ ਨੇ ਕਿਹਾ, “ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਭਲਾ ਏਲੀਯਾਹ ਇਸਨੂੰ ਸਲੀਬ ਤੋਂ ਉਤਾਰਨ ਆਉਂਦਾ ਹੈ ਕਿ ਨਹੀਂ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کِسے دَوڑ کے اسپنج نُوں سر کے نال بھیوں کے اِک کانے نال بَدّھا۔ تے ایہہ آکھ کے اوہنوں چُپایا۔ پئی کھلو جاؤ ویکھئے ایلیّاہ اوہنوں اُتارن لئی آؤندا اے کہ نئیں۔
Punjabi Standard Bible (Punjabi Standard Bible) 2023
ਪਰ ਕਿਸੇ ਨੇ ਦੌੜ ਕੇ ਇੱਕ ਸਪੰਜ ਸਿਰਕੇ ਵਿੱਚ ਡੁਬੋਇਆ ਅਤੇ ਕਾਨੇ 'ਤੇ ਰੱਖ ਕੇ ਉਸ ਨੂੰ ਪੀਣ ਲਈ ਦਿੱਤਾ ਅਤੇ ਕਿਹਾ, “ਰਹਿਣ ਦਿਓ, ਵੇਖਦੇ ਹਾਂ ਭਲਾ ਏਲੀਯਾਹ ਉਸ ਨੂੰ ਹੇਠਾਂ ਉਤਾਰਨ ਲਈ ਆਉਂਦਾ ਹੈ।”