Mark 15:46 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਯੂਸੁਫ਼ ਨੇ ਇੱਕ ਮਹੀਨ ਕੱਪੜਾ ਖਰੀਦਿਆ ਅਤੇ ਲੋਥ ਨੂੰ ਸਲੀਬ ਤੋਂ ਉਤਾਰ ਕੇ ਉਸ ਕੱਪੜੇ ਵਿੱਚ ਲਪੇਟਿਆ। ਫ਼ਿਰ ਯੂਸੁਫ਼ ਨੇ ਲੋਥ ਨੂੰ ਉਸ ਕਬਰ ਵਿੱਚ ਪਾਇਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ ਅਤੇ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਣ ਲਈ ਇੱਕ ਵੱਡਾ ਪੱਥਰ ਰੇੜ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਯੂਸਫ਼ ਨੇ ਇੱਕ ਚਾਦਰ ਖ਼ਰੀਦੀ ਅਤੇ ਯਿਸੂ ਨੂੰ ਸਲੀਬ ਉੱਤੋਂ ਉਤਾਰ ਕੇ ਉਸ ਵਿੱਚ ਲਪੇਟਿਆ ਅਤੇ ਕਬਰ ਵਿੱਚ ਰੱਖ ਦਿੱਤਾ ਜੋ ਇੱਕ ਚਟਾਨ ਨੂੰ ਕੱਟ ਕੇ ਬਣਾਈ ਗਈ ਸੀ । ਕਬਰ ਦੇ ਮੂੰਹ ਉੱਤੇ ਉਸ ਨੇ ਇੱਕ ਵੱਡਾ ਸਾਰਾ ਪੱਥਰ ਰੇੜ੍ਹ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯੋਸੇਫ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦੀ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਰ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ
Punjabi ERV
ਤਾਂ ਯੂਸੁਫ਼ ਨੇ ਇੱਕ ਮਹੀਨ ਕੱਪਡ਼ਾ ਖਰੀਦਿਆ ਅਤੇ ਲੋਥ ਨੂੰ ਸਲੀਬ ਤੋਂ ਉਤਾਰ ਕੇ ਉਸ ਕੱਪਡ਼ੇ ਵਿੱਚ ਲਪੇਟਿਆ। ਫ਼ਿਰ ਯੂਸੁਫ਼ ਨੇ ਲੋਥ ਨੂੰ ਉਸ ਕਬਰ ਵਿੱਚ ਪਾਇਆ ਜਿਹਡ਼ੀ ਚੱਟਾਨ ਵਿੱਚ ਵਢੀ ਹੋਈ ਸੀ ਅਤੇ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢਕਣ ਲਈ ਇੱਕ ਵੱਡਾ ਪੱਥਰ ਰੇਢ਼ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਤੇ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس مَلمَل دا کپڑا مُل لیا تے لوتھ نُوں اُتار کے مَلمَل وِچ وھلیٹ کے کفنایا۔ تے اِک قبر وِچ جیہڑی پتّھر وِچ کُھدوائی گئی سی اوہنوں دفنایا۔ تے قبر دے مُنھ اُتّے اِک پتّھر ریڑھ کے رکھ دِتّا۔
Punjabi Standard Bible (Punjabi Standard Bible) 2023
ਫਿਰ ਯੂਸੁਫ਼ ਨੇ ਇੱਕ ਸੂਤੀ ਕੱਪੜਾ ਖਰੀਦਿਆ ਅਤੇ ਲਾਸ਼ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਲਪੇਟਿਆ ਤੇ ਇੱਕ ਕਬਰ ਵਿੱਚ ਰੱਖ ਦਿੱਤਾ ਜੋ ਚਟਾਨ ਵਿੱਚ ਖੋਦੀ ਗਈ ਸੀ ਅਤੇ ਕਬਰ ਦੇ ਮੂੰਹ 'ਤੇ ਇੱਕ ਪੱਥਰ ਰੇੜ੍ਹ ਦਿੱਤਾ।