Mark 16:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਜੋ ਕੋਈ ਵੀ ਵਿਸ਼ਵਾਸ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕੱਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹੜੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿੱਖੀਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ: ਉਹ ਮੇਰਾ ਨਾਮ ਲੈ ਕੇ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਅਣਜਾਣ ਬੋਲੀਆਂ ਬੋਲਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਇਹ ਚਮਤਕਾਰ ਉਹਨਾਂ ਲੋਕਾਂ ਦੇ ਨਾਲ ਹੋਣਗੇ ਜੋ ਵਿਸ਼ਵਾਸ ਕਰਦੇ ਹਨ: ਮੇਰੇ ਨਾਮ ਤੇ ਉਹ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਨਵੀਂ ਭਾਸ਼ਾਵਾਂ ਵਿੱਚ ਬੋਲਣਗੇ;
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਨਿਹਚਾ ਕਰਨ ਵਾਲਿਆਂ ਦੇ ਨਾਲ ਨਾਲ ਏਹ ਨਿਸ਼ਾਨ ਹੋਣਗੇ ਜੋ ਓਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਓਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ,
Punjabi ERV
ਅਤੇ ਜੋ ਕੋਈ ਵੀ ਆਸਥਾ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕਾਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹਡ਼ੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿਖੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اِیمان لیاؤن والیاں وِچ ایہہ مُعجزے ہون گے۔ پئی اوہ میرا ناں لے کے بدرُوحاں نُوں کڈھن گے۔ تے نَوِیاں نَوِیاں بولیاں بولن گے۔
Punjabi Standard Bible (Punjabi Standard Bible) 2023
ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ੍ਹ ਹੋਣਗੇ: ਉਹ ਮੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਭਾਸ਼ਾਵਾਂ ਬੋਲਣਗੇ,