Mark 2:24 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਦ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਦੇਖ, ਤੇਰੇ ਚੇਲੇ ਸਬਤ ਦੇ ਦਿਨ ਉਹ ਕੰਮ ਕਰਦੇ ਹਨ ਜੋ ਵਿਵਸਥਾ ਵਿੱਚ ਕਰਨਾ ਮਨ੍ਹਾ ਹੈ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਉੱਤੇ ਫ਼ਰੀਸੀਆਂ ਨੇ ਯਿਸ਼ੂ ਨੂੰ ਕਿਹਾ, “ਵੇਖੋ! ਇਹ ਲੋਕ ਉਹ ਕੰਮ ਕਿਉਂ ਕਰ ਰਹੇ ਹਨ, ਜਿਹੜਾ ਸਬਤ ਦੇ ਦਿਨ ਤੇ ਬਿਵਸਥਾ ਅਨੁਸਾਰ ਕਰਨਾ ਮਨ੍ਹਾ ਹੈ?”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਏਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਜੋਗ ਨਹੀ ਹੈ?
Punjabi ERV
ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਇਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਯੋਗ ਨਹੀਂ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے فرِیسیاں نیں اوہنوں آکھیا۔ ویکھ۔ ایہہ سبت دے دِن کیوں اوہ کمّ کر دے نیں جِہدا کرنا روا نئیں اے؟
Punjabi Standard Bible (Punjabi Standard Bible) 2023
ਤਦ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਵੇਖ, ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ ਉਹ ਉਸ ਨੂੰ ਕਿਉਂ ਕਰਦੇ ਹਨ?”