Mark 2:4 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਉਹ ਯਿਸੂ ਤੱਕ ਉਸ ਦੇ ਘਰ ਅੰਦਰ ਨਾ ਪਹੁੰਚ ਸੱਕੇ ਕਿਉਂਕਿ ਘਰ ਭੀੜ ਨਾਲ ਖਚਾ-ਖੱਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚੱਲੇ ਗਏ ਅਤੇ ਜਿੱਥੇ ਯਿਸੂ ਖਲੋਤਾ ਸੀ ਛਤ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸ ਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉਹ ਭੀੜ ਦੇ ਕਾਰਨ ਉਸ ਨੂੰ ਯਿਸੂ ਕੋਲ ਨਾ ਲਿਆ ਸਕੇ । ਇਸ ਲਈ ਉਹਨਾਂ ਨੇ ਉਸ ਮਕਾਨ ਦੀ, ਜਿਸ ਵਿੱਚ ਯਿਸੂ ਸਨ, ਛੱਤ ਨੂੰ ਉਧੇੜ ਕੇ ਉਸ ਰਾਹੀਂ ਅਧਰੰਗੀ ਨੂੰ ਮੰਜੀ ਸਣੇ ਹੇਠਾਂ ਉਤਾਰ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭੀੜ ਦੇ ਕਾਰਨ ਉਹ ਯਿਸ਼ੂ ਦੇ ਕੋਲ ਪੁੱਜ ਨਾ ਸੱਕੇ, ਇਸ ਲਈ ਉਹਨਾਂ ਨੇ ਜਿੱਥੇ ਯਿਸ਼ੂ ਸਨ, ਉੱਥੇ ਦੀ ਕੱਚੀ ਛੱਤ ਨੂੰ ਹਟਾ ਕੇ ਉੱਥੇ ਉਸ ਰੋਗੀ ਨੂੰ ਵਿਛੌਣੇ ਸਮੇਤ ਹੇਠਾਂ ਉਤਾਰ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਜਾਂ ਓਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸੱਕੇ ਤਾਂ ਉਨ੍ਹਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਘ ਕੀਤਾ ਅਤੇ ਜਾਂ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹ ਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ
Punjabi ERV
ਪਰ ਉਹ ਯਿਸੂ ਤੱਕ ਉਸਦੇ ਘਰ ਅੰਦਰ ਨਾ ਪਹੁੰਚ ਸਕੇ ਕਿਉਂਕਿ ਘਰ ਭੀਡ਼ ਨਾਲ ਖਚਾ-ਖਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚਲੇ ਗਏ ਅਤੇ ਜਿਥੇ ਯਿਸੂ ਖਲੋਟਾ ਸੀ ਛਟ੍ਟ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਉਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸਕੇ ਤਾਂ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਉਹ ਸੀ ਉਧੇੜਿਆ ਅਤੇ ਉਸ ਮੰਜੀ ਨੂੰ ਜਿਸ ਦੇ ਉੱਤੇ ਉਹ ਅਧਰੰਗੀ ਪਿਆ ਸੀ, ਹੇਠਾਂ ਉਸ ਦੇ ਕੋਲ ਉਤਾਰ ਦਿੱਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوہ بِھیڑ دے سبّب کر کے اوہدے نیڑے نا آسکے۔ تَد اوہناں اوس چھت وِچ جِتّھے اوہ سی مگّھ کِیتا۔ تے جدوں اُدھیڑ چُکے تے اوس مَنجی نُوں جِہدے اُتّے مفلُوج پیا سی اُتار دِتّا۔
Punjabi Standard Bible (Punjabi Standard Bible) 2023
ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਲਿਆ ਸਕੇ । ਤਦ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਯਿਸੂ ਸੀ, ਉਧੇੜਿਆ ਅਤੇ ਜਗ੍ਹਾ ਬਣਾ ਕੇ ਉਸ ਮੰਜੀ ਨੂੰ ਜਿਸ ਉੱਤੇ ਅਧਰੰਗੀ ਪਿਆ ਸੀ, ਹੇਠਾਂ ਉਤਾਰ ਦਿੱਤਾ।