Mark 3:20 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਯਿਸੂ ਅਤੇ ਉਸ ਦੇ ਚੇਲੇ ਰੋਟੀ ਵੀ ਨਾ ਖਾ ਸੱਕੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਯਿਸੂ ਇੱਕ ਘਰ ਵਿੱਚ ਗਏ ਤਾਂ ਉੱਥੇ ਵੀ ਇੰਨੇ ਲੋਕ ਇਕੱਠੇ ਹੋ ਗਏ ਕਿ ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਵੀ ਨਾ ਕਰ ਸਕੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਯਿਸ਼ੂ ਕਿਸੇ ਦੇ ਘਰ ਵਿੱਚ ਸਨ ਤਾਂ ਮੁੜ ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ ਇੱਥੇ ਤੱਕ ਕਿ ਯਿਸ਼ੂ ਅਤੇ ਉਹਨਾਂ ਦੇ ਚੇਲਿਆਂ ਦੇ ਲਈ ਭੋਜਨ ਕਰਣਾ ਵੀ ਅਸੰਭਵ ਹੋ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਘਰ ਆਇਆ ਅਰ ਫਿਰ ਐੱਨੀ ਭੀੜ ਇੱਕਠੀ ਹੋਈ ਜੋ ਓਹ ਰੋਟੀ ਵੀ ਨਾ ਖਾ ਸਕੇ
Punjabi ERV
ਫ਼ਿਰ ਯਿਸੂ ਘਰ ਆਇਆ। ਪਰ ਫ਼ਿਰ ਇੰਨੀ ਵੱਡੀ ਭੀਡ਼ ਇਕਠੀ ਹੋ ਗਈ ਕਿ ਯਿਸੂ ਅਤੇ ਉਸਦੇ ਚੇਲੇ ਰੋਟੀ ਵੀ ਨਾ ਖਾ ਸਕੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਯਿਸੂ ਆਪਣੇ ਘਰ ਆਇਆ ਅਤੇ ਫੇਰ ਐਨੀ ਵੱਡੀ ਭੀੜ ਇਕੱਠੀ ਹੋ ਗਈ, ਜੋ ਉਹ ਰੋਟੀ ਵੀ ਨਾ ਖਾ ਸਕੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اینی بِھیڑ فیر اکٹّھی ہوئی پئی اوہ روٹی وی نا کھا سکے۔
Punjabi Standard Bible (Punjabi Standard Bible) 2023
ਤਦ ਉਹ ਘਰ ਵਿੱਚ ਆਇਆ ਅਤੇ ਭੀੜ ਫੇਰ ਇਕੱਠੀ ਹੋ ਗਈ ਜਿਸ ਕਰਕੇ ਉਹ ਰੋਟੀ ਵੀ ਨਾ ਖਾ ਸਕੇ।