Mark 4:12 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਂ ਇਉਂ ਕਰਦਾ ਹਾਂ ਤਾਂ ਜੋ: ‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ। ਉਹ ਸੁਣਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ। ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁੜ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸੱਕਦੇ।’”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਾਂ ਜੋ: ਉਹ ਦੇਖਣ ਤਾਂ ਸਹੀ, ਪਰ ਨਾ ਪਛਾਨਣ, ਉਹ ਸੁਣਨ ਤਾਂ ਸਹੀ, ਪਰ ਨਾ ਸਮਝਣ, ਕਿਤੇ ਉਹ ਪਰਮੇਸ਼ਰ ਵੱਲ ਮੁੜਣ, ਅਤੇ ਉਹ ਉਹਨਾਂ ਨੂੰ ਮਾਫ਼ ਕਰਨ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਜੋ, “ਉਹ ਦੇਖਦਿਆਂ ਹੋਇਆ ਵੀ ਨਾ ਦੇਖਣ; ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ। ਇਸ ਤਰ੍ਹਾ ਨਾ ਹੋਵੇ ਕਿਤੇ ਉਹ ਮੇਰੇ ਕੋਲ ਵਾਪਸ ਮੁੜ ਆਉਣ ਅਤੇ ਮਾਫ਼ੀ ਪਾ ਲੈਣ! ”
Punjabi Bible 2016 - ਪਵਿੱਤਰ ਬਾਈਬਲ O.V.
ਓਹ ਵੇਖਦੇ ਹੋਏ ਤਾਂ ਵੇਖਣ ਪਰ ਬੁਝਣ ਨਹੀਂ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮਤੇ ਓਹ ਮੁੜ ਆਉਣ, ਅਤੇ ਉਹਨਾਂ ਨੂੰ ਮਾਫੀਂ ਮਿਲੇ।।
Punjabi ERV
ਮੈਂ ਇਉਂ ਕਰਦਾ ਹਾਂ ਤਾਂ ਜੋ: ‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ। ਉਹ ਸੁਨਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ। ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁਡ਼ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ।”‘ਯਸਾਯਾਹ 6:9-10
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਵੇਖਦੇ ਹੋਏ ਵੇਖਣ ਤਾਂ ਸਹੀ ਪਰ ਬੁੱਝਣ ਨਾ, ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਕਿਤੇ ਇੰਝ ਨਾ ਹੋਵੇ ਜੋ ਉਹ ਮੁੜ ਆਉਣ, ਅਤੇ ਉਨ੍ਹਾ ਨੂੰ ਮਾਫ਼ੀ ਮਿਲੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی اوہ ویکھن نُوں تے ویکھن پر اوہناں نُوں سُجھّے نا۔ تے سُنن نُوں تے سُنن پر اوہ بُجھّن نا۔ تے اجیہا نا ہوئے پئی اوہ کدی مُڑ آؤن تے اوہناں نُوں مُعافی مِلے۔
Punjabi Standard Bible (Punjabi Standard Bible) 2023
ਤਾਂਕਿ ਉਹ ਵੇਖਦੇ ਹੋਏ ਵੇਖਣ ਪਰ ਬੁੱਝਣ ਨਾ ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਅਜਿਹਾ ਨਾ ਹੋਵੇ ਕਿ ਉਹ ਮੁੜਨ ਅਤੇ ਮਾਫ਼ ਕੀਤੇ ਜਾਣ।”