Mark 6:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਇਹ ਤਰਖਾਣ ਨਹੀਂ ਜੋ ਮਰੀਅਮ ਦਾ ਪੁੱਤਰ, ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ ਹੈ? ਕੀ ਇਸ ਦੀਆਂ ਭੈਣਾਂ ਇੱਥੇ ਨਹੀਂ ਰਹਿੰਦੀਆਂ?” ਇਸ ਲਈ ਉਹਨਾਂ ਨੇ ਯਿਸੂ ਨੂੰ ਰੱਦ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਇਹ ਤਰਖਾਣ ਨਹੀਂ ਹੈ? ਕੀ ਇਹ ਮਰਿਯਮ ਦਾ ਪੁੱਤਰ ਅਤੇ ਯਾਕੋਬ, ਯੋਸੇਸ, ਯਹੂਦਾਹ ਅਤੇ ਸ਼ਿਮਓਨ ਦਾ ਭਰਾ ਨਹੀਂ ਹੈ? ਕੀ ਉਸ ਦੀਆਂ ਭੈਣਾਂ ਇੱਥੇ ਸਾਡੇ ਨਾਲ ਨਹੀਂ ਹਨ?” ਇਸ ਤਰ੍ਹਾਂ ਉਹਨਾਂ ਉਸ ਤੋਂ ਠੋਕਰ ਖਾਦੀ।
Punjabi Bible 2016 - ਪਵਿੱਤਰ ਬਾਈਬਲ O.V.
ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤ੍ਰ ਅਤੇ ਯਾਕੂਬ ਅਰ ਯੋਸੇਸ ਅਰ ਯਹੂਦਾਹ ਅਰ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਐਥੇ ਸਾਡੇ ਕੋਲ ਨਹੀਂ ਹਨ? ਸੋ ਉਨ੍ਹਾਂ ਉਸ ਤੋਂ ਠੋਕਰ ਖਾਧੀ
Punjabi ERV
ਉਹ ਤਾਂ ਕੇਵਲ ਤਰਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇਥੇ ਸਾਡੇ ਵਿਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸਨੂੰ ਸਵੀਕਾਰ ਨਾ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾਹ ਅਤੇ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਸੋ ਉਨ੍ਹਾਂ ਨੇ ਇਸ ਗੱਲ ਤੋਂ ਠੋਕਰ ਖਾਧੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ اوہ ترکھان نئیں اے مریم دا پُتر۔ تے یعقُوب تے یوسیس تے یہُوداہ تے شمعُون دا بھرا؟ تے اوہدیاں بھیناں ایتھے ساڈے کول نئیں نیں؟ تے اوہناں اوہدے توں ٹھوکر کھادِی۔
Punjabi Standard Bible (Punjabi Standard Bible) 2023
ਕੀ ਇਹ ਤਰਖਾਣ ਨਹੀਂ ਹੈ; ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ? ਅਤੇ ਕੀ ਇਸ ਦੀਆਂ ਭੈਣਾਂ ਇੱਥੇ ਸਾਡੇ ਵਿਚਕਾਰ ਨਹੀਂ ਹਨ?” ਇਸ ਲਈ ਉਨ੍ਹਾਂ ਉਸ ਤੋਂ ਠੋਕਰ ਖਾਧੀ।