Mark 6:48 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਵੇਖਿਆ ਕਿ ਦੂਰ ਬੇੜੀ ਅਜੇ ਝੀਲ ਵਿੱਚਕਾਰ ਹੈ ਅਤੇ ਚੱਪੂ ਚਲਾਉਣ ਲਈ ਚੇਲੇ ਬੜਾ ਜ਼ੋਰ ਲਗਾ ਰਹੇ ਹਨ ਕਿਉਂਕਿ ਹਵਾ ਉਲਟੀ ਦਿਸ਼ਾ ਵੱਲ ਦੀ ਸੀ। ਰਾਤ ਦੇ ਪਿੱਛਲੇ ਪਹਿਰ ਤਕਰੀਬਨ ਤਿੰਨ ਤੋਂ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਪਰੋਂ ਦੀ ਤੁਰਦਿਆਂ ਉਨ੍ਹਾਂ ਦੀ ਬੇੜੀ ਵੱਲ ਆਇਆ, ਅਤੇ ਉਹ ਬੇੜੀ ਤੋਂ ਥੋੜਾ ਅਗਾਂਹ ਤੁਰਿਆ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੇ ਚੇਲਿਆਂ ਨੂੰ ਬੜੀ ਮੁਸ਼ਕਲ ਨਾਲ ਚੱਪੂ ਚਲਾਉਂਦੇ ਹੋਏ ਦੇਖਿਆ ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ । ਇਸ ਲਈ ਰਾਤ ਦੇ ਚੌਥੇ ਪਹਿਰ ਯਿਸੂ ਪਾਣੀ ਉੱਤੇ ਚੱਲ ਕੇ ਉਹਨਾਂ ਵੱਲ ਆਏ । ਉਹ ਉਹਨਾਂ ਦੇ ਕੋਲੋਂ ਦੀ ਅੱਗੇ ਲੰਘ ਹੀ ਚੱਲੇ ਸਨ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਨੇ ਚੇਲਿਆਂ ਨੂੰ ਸਮੁੰਦਰ ਵਿੱਚ ਕਿਸ਼ਤੀ ਸੰਭਾਲਣ ਲਈ ਔਖਿਆ ਹੁੰਦਿਆਂ ਵੇਖਿਆ, ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਸੀ। ਸਵੇਰ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸ਼ੂ ਝੀਲ ਉੱਤੇ ਤੁਰਦਿਆਂ ਉਹਨਾਂ ਦੇ ਕੋਲ ਗਿਆ। ਉਹ ਉਹਨਾਂ ਦੇ ਕੋਲੋਂ ਲੰਘਣ ਵਾਲਾ ਸੀ,
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਉਸ ਨੇ ਉਨ੍ਹਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੀ ਸੀ ਤਾਂ ਰਾਤ ਦੇ ਪਿਛਲੇ ਪਹਿਰ ਉਹ ਝੀਲ ਦੇ ਉੱਤੋਂ ਦੀ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ
Punjabi ERV
ਉਸਨੇ ਵੇਖਿਆ ਕਿ ਦੂਰ ਬੇਡ਼ੀ ਅਜੇ ਝੀਲ ਵਿਚਕਾਰ ਹੈ ਅਤੇ ਚਪ੍ਪੂ ਚਲਾਉਣ ਲਈ ਚੇਲੇ ਬਡ਼ਾ ਜ਼ੋਰ ਲਗਾ ਰਹੇ ਹਨ ਕਿਉਂਕਿ ਹਵਾ ਉਲਟੀ ਦਿਸ਼ਾ ਵੱਲ ਦੀ ਸੀ। ਰਾਤ ਦੇ ਪਿਛਲੇ ਪਹਿਰ ਤਕਰੀਬਨ ਤਿੰਨ ਤੋਂ ਛੇ ਦੇ ਵਿਚਕਾਰ ਯਿਸੂ ਝੀਲ ਦੇ ਉੱਪਰੋਂ ਦੀ ਤੁਰਦਿਆਂ ਉਨ੍ਹਾਂ ਦੀ ਬੇਡ਼ੀ ਵੱਲ ਆਇਆ, ਅਤੇ ਉਹ ਬੇਡ਼ੀ ਤੋਂ ਥੋਡ਼ਾ ਅਗਾਂਹ ਤੁਰਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਉਸ ਨੇ ਉਨ੍ਹਾਂ ਨੂੰ ਬੇੜੀ ਸੰਭਾਲਣ ਵਿੱਚ ਔਖੇ ਵੇਖਿਆ, ਕਿਉਂ ਜੋ ਹਵਾ ਉਨ੍ਹਾਂ ਦੇ ਵਿਰੋਧ ਵਿੱਚ ਸੀ, ਤਾਂ ਰਾਤ ਦੇ ਚੋਥੇ ਪਹਿਰ ਦੇ ਨੇੜੇ, ਉਹ ਆਪ ਝੀਲ ਦੇ ਉੱਤੇ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣਾ ਚਾਹੁੰਦਾ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد اوس اوہناں نُوں چپّے لان وِچ اَوکھیاں ویکھیا کیوں جو وَا سامھنی سی تَد پِچّھلے پہر رات نُوں سمُندر اُتّے ٹُردیاں اوہناں ولّ آیا۔ تے اوہناں توں اگّے وَدھن لگّا۔
Punjabi Standard Bible (Punjabi Standard Bible) 2023
ਉਨ੍ਹਾਂ ਨੂੰ ਚੱਪੂ ਚਲਾਉਣ ਵਿੱਚ ਮੁਸ਼ਕਲ ਹੁੰਦੀ ਵੇਖ ਕੇ, ਕਿਉਂਕਿ ਹਵਾ ਸਾਹਮਣੀ ਸੀ, ਉਹ ਰਾਤ ਦੇ ਲਗਭਗ ਤਿੰਨ ਵਜੇ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ; ਉਹ ਉਨ੍ਹਾਂ ਤੋਂ ਅੱਗੇ ਲੰਘਣਾ ਚਾਹੁੰਦਾ ਸੀ।