Mark 7:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁੜੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਜਿਸ ਦੀ ਛੋਟੀ ਬੱਚੀ ਵਿੱਚ ਅਸ਼ੁੱਧ ਆਤਮਾ ਸੀ । ਉਹ ਯਿਸੂ ਦੇ ਕੋਲ ਆਈ ਅਤੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸਲ ਵਿੱਚ, ਉਹਨਾਂ ਬਾਰੇ ਸੁਣਦੇ ਹੀ, ਇੱਕ ਔਰਤ ਜਿਸ ਦੀ ਛੋਟੀ ਜਿਹੀ ਧੀ ਨੂੰ ਦੁਸ਼ਟ ਆਤਮਾ ਚਿੰਬੜੀ ਹੋਈ ਸੀ, ਆਈ ਅਤੇ ਉਹਨਾਂ ਦੇ ਚਰਨਾਂ ਤੇ ਡਿੱਗ ਪਈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਓਵੇਂ ਇੱਕ ਤੀਵੀਂ ਜਿਹ ਦੀ ਛੋਟੀ ਧੀ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖਬਰ ਸੁਣ ਕੇ ਆਈ ਅਤੇ ਉਹ ਦੇ ਪੈਰੀਂ ਪਈ
Punjabi ERV
ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁਡ਼ੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਸੇ ਵੇਲੇ ਇੱਕ ਔਰਤ ਜਿਹ ਦੀ ਛੋਟੀ ਬੇਟੀ ਨੂੰ ਅਸ਼ੁੱਧ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖ਼ਬਰ ਸੁਣ ਕੇ ਆਈ ਅਤੇ ਉਸ ਦੇ ਪੈਰੀਂ ਪਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اِک زنانی جیہدی نِکّی دِھی نُوں اِک پلِیت رُوح چمبڑی ہوئی سی۔ اونویں اوہدی خبر سُن کے آئی۔ تے اوہدے پَیرِیں پئی۔
Punjabi Standard Bible (Punjabi Standard Bible) 2023
ਉਸੇ ਸਮੇਂ ਇੱਕ ਔਰਤ ਜਿਸ ਦੀ ਬੇਟੀ ਵਿੱਚ ਭ੍ਰਿਸ਼ਟ ਆਤਮਾ ਸੀ, ਉਸ ਦੇ ਬਾਰੇ ਸੁਣ ਕੇ ਆਈ ਅਤੇ ਉਸ ਦੇ ਚਰਨਾਂ 'ਤੇ ਡਿੱਗ ਪਈ।