Mark 7:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਬਜ਼ਾਰ ਤੋਂ ਆ ਕੇ ਕੁਝ ਵੀ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਇਸ਼ਨਾਨ ਨਾ ਕਰ ਲੈਣ । ਇਸੇ ਤਰ੍ਹਾਂ ਕਈ ਹੋਰ ਰੀਤਾਂ ਨੂੰ ਜਿਹੜੀਆਂ ਉਹਨਾਂ ਨੂੰ ਆਪਣੇ ਪੁਰਖਿਆਂ ਕੋਲੋਂ ਮਿਲੀਆਂ, ਮੰਨਦੇ ਸਨ; ਜਿਵੇਂ ਠੀਕ ਢੰਗ ਨਾਲ ਪਿਆਲਿਆਂ, ਗੜਵੀਆਂ, ਪਿੱਤਲ ਦੇ ਭਾਂਡਿਆਂ ਅਤੇ ਚੌਂਕੀਆਂ ਨੂੰ ਧੋਣਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਹ ਬਾਜ਼ਾਰ ਤੋਂ ਆਉਂਦੇ ਹਨ ਉਹ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਰੀਤ ਅਨੁਸਾਰ ਹੱਥ ਧੋਕੇ ਸ਼ੁੱਧ ਨਾ ਹੋ ਲੈਣ ਅਤੇ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਉਹਨਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਪਿਆਲਿਆਂ, ਘੜਿਆਂ ਅਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨ੍ਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਰ ਗੜਵਿਆਂ ਅਰ ਪਿਤੱਲ ਦੇ ਭਾਂਡਿਆਂ ਦਾ ਧੋਣਾ)
Punjabi ERV
ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘਡ਼ਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਤੇ ਗੜਵਿਆਂ ਅਤੇ ਪਿੱਤਲ ਦੇ ਭਾਂਡਿਆਂ ਨੂੰ ਧੋਣਾ)
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے بازاروں آ کے نئیں کھاندے جِنّاں چِر نہا نا لین۔ تے ہور بتھیریاں گلّاں نیں جیہڑیاں اوہناں مَنّن لئی قبول کِیتیاں نیں۔ جیہا کٹوریاں تے لوٹیاں تے پِتّل دے بھانڈیاں دا دھونا۔
Punjabi Standard Bible (Punjabi Standard Bible) 2023
ਇਸੇ ਤਰ੍ਹਾਂ ਉਹ ਬਜ਼ਾਰੋਂ ਆ ਕੇ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਇਸ਼ਨਾਨ ਨਾ ਕਰ ਲੈਣ ਅਤੇ ਹੋਰ ਵੀ ਬਹੁਤ ਸਾਰੀਆਂ ਰੀਤਾਂ ਹਨ ਜਿਹੜੀਆਂ ਉਨ੍ਹਾਂ ਨੂੰ ਮੰਨਣ ਲਈ ਮਿਲੀਆਂ ਹਨ; ਜਿਵੇਂ ਕਿ ਪਿਆਲਿਆਂ, ਮਟਕਿਆਂ, ਤਾਂਬੇ ਦੇ ਬਰਤਨਾਂ ਅਤੇ ਆਸਣਾਂ ਦਾ ਧੋਣਾ।