Mark 8:38 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕਿਉਂਕਿ ਜੋ ਮਨੁੱਖ ਇਸ ਪੀੜ੍ਹੀ ਵਿੱਚ ਜੀਅ ਰਹੇ ਹਨ ਉਹ ਬੜੀ ਬੁਰੀ ਅਤੇ ਪਾਪ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜੇਕਰ ਕੋਈ ਮੇਰੇ ਅਤੇ ਮੇਰੇ ਉਪਦੇਸ਼ ਬਾਰੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ, ਮੈਂ ਵੀ ਉਦੋਂ ਉਸ ਵਿਅਕਤੀ ਤੋਂ ਸ਼ਰਮਾਵਾਂਗਾ ਜਦੋਂ ਮੈਂ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਸਣੇ ਆਵਾਂਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੇਕਰ ਕੋਈ ਮੇਰੇ ਕਾਰਨ ਅਤੇ ਮੇਰੇ ਵਚਨਾਂ ਦੇ ਕਾਰਨ ਇਸ ਵਿਸ਼ਵਾਸਹੀਨ ਅਤੇ ਪਾਪੀ ਪੀੜ੍ਹੀ ਵਿੱਚ ਸ਼ਰਮਾਉਂਦਾ ਹੈ, ਤਾਂ ਮਨੁੱਖ ਦਾ ਪੁੱਤਰ ਵੀ ਜਦੋਂ ਆਪਣੇ ਪਿਤਾ ਦੇ ਪ੍ਰਤਾਪ ਵਿੱਚ ਪਵਿੱਤਰ ਸਵਰਗਦੂਤਾਂ ਦੇ ਨਾਲ ਆਵੇਗਾ ਤਾਂ ਉਹ ਉਸ ਤੋਂ ਸ਼ਰਮਾਵੇਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੇ ਕੋਈ ਮੈਥੋਂ ਅਤੇ ਮੇਰੇ ਸ਼ਬਦਾਂ ਤੋਂ ਇਸ ਵਿਭਚਾਰੀ ਅਤੇ ਪਾਪੀ ਪੀੜ੍ਹੀ ਵਿੱਚ ਸ਼ਰਮਿੰਦਾ ਹੁੰਦਾ ਹੈ, ਮਨੁੱਖ ਦਾ ਪੁੱਤਰ ਉਹਨਾਂ ਤੋਂ ਸ਼ਰਮਿੰਦਾ ਹੋਵੇਗਾ ਜਦੋਂ ਉਹ ਪਵਿੱਤਰ ਦੂਤਾਂ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਵਾਪਸ ਆਉਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀਹੜੀ ਦੇ ਲੋਕਾਂ ਵਿੱਚੋਂ ਮੈਥੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਵੇਗਾ ਮਨੁੱਖ ਦਾ ਪੁੱਤ੍ਰ ਭੀ ਉਸ ਤੋਂ ਸ਼ਰਮਾਵੇਗਾ ਜਿਸ ਵੇਲੇ ਉਹ ਆਪਣੇ ਪਿਤਾ ਦੇ ਤੇਜ ਨਾਲ ਪਵਿੱਤ੍ਰ ਦੂਤਾਂ ਸਣੇ ਆਵੇਗਾ ।।
Punjabi ERV
ਕਿਉਂਕਿ ਜੋ ਮਨੁੱਖ ਇਸ ਪੀਢ਼ੀ ਵਿੱਚ ਜੀਅ ਰਹੇ ਹਨ ਉਹ ਬਡ਼ੀ ਬੁਰੀ ਅਤੇ ਪਾਪ ਦੀ ਜ਼ਿੰਦਗੀ ਵਤੀਤ ਕਰ ਰਹੇ ਹਨ। ਜੇਕਰ ਕੋਈ ਮੇਰੇ ਅਤੇ ਮੇਰੇ ਉਪਦੇਸ਼ ਬਾਰੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਤਾਂ, ਮੈਂ ਵੀ ਉਦੋਂ ਉਸ ਵਿਅਕਤੀ ਤੋਂ ਸ਼ਰਮਾਵਾਂਗਾ ਜਦੋਂ ਮੈਂ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਸਣੇ ਆਵਾਂਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜੋ ਕੋਈ ਇਸ ਹਰਾਮਕਾਰ ਅਤੇ ਪਾਪੀ ਪੀੜ੍ਹੀ ਦੇ ਲੋਕਾਂ ਵਿੱਚ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਪਿਤਾ ਦੀ ਮਹਿਮਾ ਨਾਲ ਪਵਿੱਤਰ ਦੂਤਾਂ ਸਣੇ ਆਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جیہڑا ایس زنا ایں تے گُنا ایں پِیڑھی دے وِچ مَیتھوں تے میرے کلام توں شرمائے گا۔ اِبنِ آدم وی اوہدے توں شرمائے گا۔ جِس ویلے اوہ اپنے باپ دے جلال نال پاک فرِشتیاں دے نال آوے گا۔
Punjabi Standard Bible (Punjabi Standard Bible) 2023
ਇਸ ਵਿਭਚਾਰੀ ਅਤੇ ਪਾਪੀ ਪੀੜ੍ਹੀ ਵਿੱਚ ਜੋ ਕੋਈ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਜਦੋਂ ਉਹ ਪਵਿੱਤਰ ਸਵਰਗਦੂਤਾਂ ਨਾਲ ਆਪਣੇ ਪਿਤਾ ਦੇ ਤੇਜ ਵਿੱਚ ਆਵੇਗਾ, ਉਸ ਤੋਂ ਸ਼ਰਮਾਵੇਗਾ।”