Mark 9:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਨ੍ਹਾਂ, ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਕੁਝ ਲੋਕ ਉਦੋਂ ਤੱਕ ਨਹੀਂ ਮਰਨਗੇ ਜਦ ਤੱਕ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਆਉਂਦਾ ਨਾ ਵੇਖਣ। ਪਰਮੇਸ਼ੁਰ ਦਾ ਰਾਜ ਸ਼ਕਤੀ ਨਾਲ ਆਵੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਲੋਕ ਖੜ੍ਹੇ ਹਨ ਜਿਹੜੇ ਮੌਤ ਦਾ ਸਵਾਦ ਤਦ ਤੱਕ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਪਰਮੇਸ਼ਰ ਦੇ ਰਾਜ ਨੂੰ ਪੂਰੀ ਸਮਰੱਥਾ ਨਾਲ ਆਇਆ ਨਾ ਦੇਖ ਲੈਣ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਸ਼ਕਤੀ ਨਾਲ ਆਉਂਦੀਆਂ ਦੇਖ ਨਾ ਲੈਣ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਇਨ੍ਹਾਂ ਵਿਚੋਂ ਜਿਹੜੇ ਐਥੇ ਖੜੇ ਹਨ ਕਈ ਹਨ ਕਿ ਜਦ ਤੀਕਰ ਪਰਮੇਸ਼ੁਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ ਨਾ ਵੇਖਣ ਕਦੀ ਮੌਤ ਦਾ ਸਵਾਦ ਨਾ ਚੱਖਣਗੇ।।
Punjabi ERV
ਤਦ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਨ੍ਹਾਂ, ਵਿੱਚੋਂ ਜਿਹਡ਼ੇ ਇਥੇ ਖਢ਼ੇ ਹਨ ਕੁਝ ਲੋਕ ਉਦੋਂ ਤੱਕ ਨਹੀਂ ਮਰਨਗੇ ਜਦ ਤੱਕ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਆਉਂਦਾ ਨਾ ਵੇਖਣ। ਪਰਮੇਸ਼ੁਰ ਦਾ ਰਾਜ ਸ਼ਕਤੀ ਨਾਲ ਆਵੇਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਕਈ ਹਨ ਕਿ ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ, ਤਦ ਤੱਕ ਮੌਤ ਦਾ ਸੁਆਦ ਨਾ ਚੱਖਣਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس اوہناں نُوں آکھیا۔ مَیں تُہانوں سَچ آکھنا آں پئی بعضے جیہڑے ایتھے کھلوتے نیں۔ جد تِیکر خُدا دی بادشاہی نُوں قُدرت نال آیا نا ویکھن گے کدی مَوت دا سواد نا لین گے۔
Punjabi Standard Bible (Punjabi Standard Bible) 2023
ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ, ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ।”