Mark 9:42 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
“ਜੇਕਰ ਕੋਈ ਮਨੁੱਖ ਇਨ੍ਹਾਂ ਛੋਟਿਆਂ ਬੱਚਿਆਂ ਤੋਂ, ਜਿਹੜੇ ਕਿ ਮੇਰੇ ਤੇ ਨਿਹਚਾ ਰੱਖਦੇ ਹਨ, ਪਾਪ ਕਰਵਾਏ ਤਾਂ ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ। ਉਸ ਮਨੁੱਖ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਗੱਲ ਵਿੱਚ ਚੱਕੀ ਦਾ ਪੁੜ ਬੰਨ੍ਹੇ ਅਤੇ ਸਮੁੰਦਰ ਵਿੱਚ ਕੁੱਦ ਜਾਵੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
“ਉਹ ਆਦਮੀ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਕਿਸੇ ਇੱਕ ਨੂੰ ਵੀ ਗ਼ਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ ਵਿੱਚ ਇੱਕ ਚੱਕੀ ਦਾ ਪੁੜ ਬੰਨ੍ਹ ਕੇ ਸਾਗਰ ਵਿੱਚ ਸੁੱਟਿਆ ਜਾਂਦਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਨੂੰ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਠੋਕਰ ਖਾਣ ਲਈ ਮਜਬੂਰ ਕਰਦਾ ਹੈ, ਤਾਂ ਉਹਨਾਂ ਲਈ ਚੰਗਾ ਹੋਵੇਗਾ ਜੇ ਉਹਨਾਂ ਦੇ ਗੱਲ ਵਿੱਚ ਇੱਕ ਵੱਡਾ ਚੱਕਾ ਟੰਗਿਆ ਜਾਵੇ ਅਤੇ ਉਹਨਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜੋ ਕੋਈ ਏਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ! ਅਰ ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਸੁੱਟ
Punjabi ERV
“ਜੇਕਰ ਕੋਈ ਮਨੁੱਖ ਇਨ੍ਹਾਂ ਛੋਟਿਆਂ ਬਚਿਆਂ ਤ੍ਤੋਂ, ਜਿਹਡ਼ੇ ਕਿ ਮੇਰੇ ਤੇ ਨਿਹਚਾ ਰਖਦੇ ਹਨ, ਪਾਪ ਕਰਵਾਏ ਤਾਂ ਸ ਮਨੁੱਖ ਲਈ ਇਹ ਬਹੁਤ ਮਾਡ਼ਾ ਹੋਵੇਗਾ। ਉਸ ਮਨੁੱਖ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਗਲ ਵਿੱਚ ਚਕ੍ਕੀ ਦਾ ਪੁਢ਼ ਬੰਨ੍ਹੇ ਅਤੇ ਸਮੁੰਦਰ ਵਿੱਚ ਕੁਦ੍ਦ ਜਾਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੋ ਚੱਕੀ ਦਾ ਪੁੜ ਉਹ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے کوئی ایہناں نِکّیاں وِچوں جیہڑے میرے اُتّے اِیمان لیاؤندے نیں اِک نُوں ٹھوکر کھوائے۔ اوہدے لئی ایہہ چَنگا سی پئی چکّی دا پُڑ اوہدے گلّ وِچ پایا جاندا تے اوہ سمُندر وِچ سُٹّیا جاندا۔
Punjabi Standard Bible (Punjabi Standard Bible) 2023
“ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਇੱਕ ਵੱਡੀ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ।