Matthew 12:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਇਹ ਮੇਰਾ ਸੇਵਕ ਹੈ ਜਿਸ ਨੂੰ ਮੈਂ ਚੁਣਿਆ ਹੈ। ਮੇਰਾ ਪਿਆਰਾ ਹੈ ਜਿਸਤੋਂ ਮੈਂ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਉੱਪਰ ਰੱਖਾਂਗਾ, ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਨੇ ਕਿਹਾ, “ਮੇਰੇ ਦਾਸ ਨੂੰ ਦੇਖੋ, ਜਿਸ ਨੂੰ ਮੈਂ ਚੁਣਿਆ ਹੈ, ਉਸ ਨੂੰ ਮੈਂ ਪਿਆਰ ਕਰਦਾ ਹਾਂ, ਜਿਸ ਤੋਂ ਮੈਂ ਖ਼ੁਸ਼ ਹਾਂ । ਉਸ ਨੂੰ ਮੈਂ ਆਪਣਾ ਆਤਮਾ ਦੇਵਾਂਗਾ, ਉਹ ਮੇਰੇ ਨਿਆਂ ਦਾ ਐਲਾਨ ਸਾਰੀਆਂ ਕੌਮਾਂ ਨੂੰ ਕਰੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਵੇਖੋ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ, ਜਿਸ ਤੋਂ ਮੈਂ ਪ੍ਰਸੰਨ ਹਾਂ; ਮੈਂ ਆਪਣਾ ਆਤਮਾ ਉਸ ਉੱਤੇ ਰੱਖਾਗਾ, ਅਤੇ ਉਹ ਰਾਸ਼ਟਰਾਂ ਨੂੰ ਨਿਆਂ ਦਾ ਪ੍ਰਚਾਰ ਕਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਵੇਖੋ ਮੇਰਾ ਸੇਵਕ ਜਿਹ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਿੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ।
Punjabi ERV
“ਇਹ ਮੇਰਾ ਸੇਵਕ ਹੈ ਜਿਸਨੂੰ ਮੈਂ ਚੁਣਿਆ ਹੈ। ਮੇਰਾ ਪਿਆਰਾ ਹੈ ਜਿਸਤੋਂ ਮੈਂ ਪ੍ਰਸੰਨ ਹਾਂ। ਮੈਂ ਆਪਣਾ ਆਤਮਾ ਉਸ ਉੱਪਰ ਰਖਾਂਗਾ, ਅਤੇ ਉਹ ਕੌਮਾਂ ਵਿੱਚ ਨਿਆਂ ਦਾ ਐਲਾਨ ਕਰੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی ویکھو میرا بندہ جِہنُوں مَیں چُنیا۔ میرا پیارا جِہدے توں میرا جی خُوش اے مَیں اپنا رُوح اوہدے اُتّے رکھاں گا تے اوہ غیر قوماں نُوں نیاں دی خبر کرے گا۔
Punjabi Standard Bible (Punjabi Standard Bible) 2023
ਵੇਖੋ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਮਨ ਬਹੁਤ ਪ੍ਰਸੰਨ ਹੈ; ਮੈਂ ਆਪਣਾ ਆਤਮਾ ਉਸ ਉੱਤੇ ਉਂਡੇਲਾਂਗਾ ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਦੇਵੇਗਾ।