Matthew 12:22 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸ ਨੂੰ ਭੂਤ ਚਿੰਬੜਿਆਂ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਸ ਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਝ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਆਦਮੀ ਨੂੰ ਯਿਸੂ ਕੋਲ ਲਿਆਏ । ਉਸ ਵਿੱਚ ਇੱਕ ਅਸ਼ੁੱਧ ਆਤਮਾ ਸੀ । ਯਿਸੂ ਨੇ ਉਸ ਆਦਮੀ ਨੂੰ ਚੰਗਾ ਕਰ ਦਿੱਤਾ । ਇਸ ਲਈ ਉਹ ਬੋਲਣ ਅਤੇ ਦੇਖਣ ਲੱਗ ਪਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਦੇ ਕੋਲ ਲਿਆਏ ਅਤੇ ਯਿਸ਼ੂ ਨੇ ਉਸ ਨੂੰ ਚੰਗਾ ਕੀਤਾ, ਅਤੇ ਉਹ ਆਦਮੀ ਵੇਖਣ ਅਤੇ ਬੋਲਣ ਲੱਗ ਪਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਲੋਕ ਇੱਕ ਅੰਨ੍ਹਾਂ ਗੁੰਗਾ ਜਿਹ ਨੂੰ ਭੂਤ ਚਿੰਬੜਿਆ ਹੋਇਆ ਸੀ ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਜੋ ਗੁੰਗਾ ਬੋਲਣ ਵੇਖਣ ਲੱਗਾ
Punjabi ERV
ਫ਼ੇਰ ਲੋਕ, ਇੱਕ ਅੰਨ੍ਹੇ ਗੂੰਗੇ ਮਨੁੱਖ, ਜਿਸਨੂੰ ਭੂਤ ਚਿੰਬਡ਼ਿਆਂ ਹੋਇਆ ਸੀ, ਉਸਦੇ ਕੋਲ ਲਿਆਏ ਅਤੇ ਯਿਸੂ ਨੇ ਉਸਨੂੰ ਅਜਿਹਾ ਚੰਗਾ ਕੀਤਾ ਕੀ ਉਹ ਬੋਲਣ-ਵੇਖਣ ਲੱਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد اِک بدرُوح والا بندہ جیہڑا اَنھا تے گُونگا سی اوہدے کول لیاندا گیا۔ تے اوس اوہنوں چَنگا کِیتا تے اوہ گُونگا بولن تے ویکھن لگ پیا۔
Punjabi Standard Bible (Punjabi Standard Bible) 2023
ਫਿਰ ਇੱਕ ਦੁਸ਼ਟ ਆਤਮਾ ਨਾਲ ਜਕੜੇ ਹੋਏ ਵਿਅਕਤੀ ਨੂੰ ਯਿਸੂ ਕੋਲ ਲਿਆਂਦਾ ਗਿਆ ਜਿਹੜਾ ਅੰਨ੍ਹਾ ਅਤੇ ਗੂੰਗਾ ਸੀ; ਯਿਸੂ ਨੇ ਉਸ ਨੂੰ ਚੰਗਾ ਕਰ ਦਿੱਤਾ ਅਤੇ ਉਹ ਗੂੰਗਾ ਬੋਲਣ ਅਤੇ ਵੇਖਣ ਲੱਗ ਪਿਆ।